''ਕ੍ਰਿਕਟ ਨੂੰ ਬਰਬਾਦ ਕਰ''ਤਾ...'', ਭਾਰਤ ਦੇ T20 WC ਜਿੱਤਣ ''ਤੇ ਸ਼ੋਏਬ ਅਖਤਰ ਨੂੰ ਲੱਗੀਆਂ ਮਿਰਚਾਂ, ਦਿੱਤਾ ਬੇਤੁਕਾ ਬਿਆਨ

Monday, Mar 09, 2026 - 03:31 PM (IST)

''ਕ੍ਰਿਕਟ ਨੂੰ ਬਰਬਾਦ ਕਰ''ਤਾ...'', ਭਾਰਤ ਦੇ T20 WC ਜਿੱਤਣ ''ਤੇ ਸ਼ੋਏਬ ਅਖਤਰ ਨੂੰ ਲੱਗੀਆਂ ਮਿਰਚਾਂ, ਦਿੱਤਾ ਬੇਤੁਕਾ ਬਿਆਨ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਵੱਲੋਂ ਟੀ-20 ਵਿਸ਼ਵ ਕੱਪ 2026 ਦੇ ਖ਼ਿਤਾਬੀ ਜਿੱਤ ਤੋਂ ਬਾਅਦ ਜਿੱਥੇ ਪੂਰੀ ਦੁਨੀਆ ਵਿੱਚ ਟੀਮ ਇੰਡੀਆ ਦੀ ਤਾਰੀਫ਼ ਹੋ ਰਹੀ ਹੈ, ਉੱਥੇ ਹੀ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਇੱਕ ਬੇਤੁਕਾ ਅਤੇ ਵਿਵਾਦਤ ਬਿਆਨ ਦਿੱਤਾ ਹੈ। ਅਖਤਰ ਨੇ ਭਾਰਤੀ ਟੀਮ ਦੀ ਤੁਲਨਾ ਉਸ 'ਅਮੀਰ ਬੱਚੇ' ਨਾਲ ਕੀਤੀ ਹੈ, ਜੋ ਗਲੀ-ਮੁਹੱਲੇ ਦੀ ਕ੍ਰਿਕਟ ਵਿੱਚ ਗਰੀਬ ਬੱਚਿਆਂ 'ਤੇ ਆਪਣਾ ਰੋਅਬ ਜਮਾਉਂਦਾ ਹੈ।

"ਕ੍ਰਿਕਟ ਬਰਬਾਦ ਕਰ ਦਿੱਤੀ"
ਸ਼ੋਏਬ ਅਖਤਰ ਨੇ ਇੱਕ ਸ਼ੋਅ ਦੌਰਾਨ ਕਿਹਾ ਕਿ ਭਾਰਤ ਦਾ ਦਬਦਬਾ ਕ੍ਰਿਕਟ ਲਈ ਠੀਕ ਨਹੀਂ ਹੈ। ਉਨ੍ਹਾਂ ਮੁਤਾਬਕ, "ਭਾਰਤ ਵੀ ਉਸੇ ਅਮੀਰ ਬੱਚੇ ਵਾਂਗ ਕਰ ਰਿਹਾ ਹੈ ਜੋ ਗਰੀਬ ਬੱਚਿਆਂ ਨੂੰ ਬੁਲਾ ਕੇ ਕਹਿੰਦਾ ਹੈ ਕਿ ਆ ਜਾਓ ਕ੍ਰਿਕਟ ਖੇਡੀਏ, ਅੱਠ ਟੀਮਾਂ ਵਿੱਚੋਂ ਚਾਰ ਰੱਖਦੇ ਹਨ, ਫਿਰ ਤਿੰਨ ਨੂੰ ਅੱਗੇ ਵਧਾਉਂਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਜਿੱਤ ਗਏ"। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਭਾਰਤ ਨੇ ਕ੍ਰਿਕਟ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।

ਗੰਭੀਰ ਦੀ ਕੀਤੀ ਸ਼ਲਾਘਾ
ਹਾਲਾਂਕਿ, ਇਸ ਆਲੋਚਨਾ ਦੇ ਵਿਚਕਾਰ ਅਖਤਰ ਨੇ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦੀ ਜੰਮ ਕੇ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਗੰਭੀਰ ਵੱਲੋਂ ਖਿਡਾਰੀਆਂ 'ਤੇ ਦਿਖਾਇਆ ਗਿਆ ਭਰੋਸਾ ਹੀ ਵੱਡੇ ਟੂਰਨਾਮੈਂਟਾਂ ਵਿੱਚ ਸਫਲਤਾ ਦਾ ਅਸਲੀ ਕਾਰਨ ਹੈ। ਜ਼ਿਕਰਯੋਗ ਹੈ ਕਿ ਫਾਈਨਲ ਤੋਂ ਪਹਿਲਾਂ ਅਖਤਰ ਨੇ ਭਾਰਤ ਨੂੰ ਮਜ਼ਬੂਤ ਟੀਮ ਦੱਸਿਆ ਸੀ, ਪਰ ਉਹ ਚਾਹੁੰਦੇ ਸਨ ਕਿ ਕ੍ਰਿਕਟ ਦੇ ਹਿੱਤ ਵਿੱਚ ਨਿਊਜ਼ੀਲੈਂਡ ਜਿੱਤੇ।

ਫਾਈਨਲ ਮੈਚ ਦਾ ਲੇਖਾ-ਜੋਖਾ 
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਆਪਣਾ ਤੀਜਾ ਟੀ-20 ਵਿਸ਼ਵ ਕੱਪ ਖ਼ਿਤਾਬ ਜਿੱਤਿਆ। ਭਾਰਤ ਇਸ ਖ਼ਿਤਾਬ ਦਾ ਸਫਲਤਾਪੂਰਵਕ ਬਚਾਅ ਕਰਨ ਵਾਲਾ ਅਤੇ ਮੇਜ਼ਬਾਨ ਦੇ ਰੂਪ ਵਿੱਚ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਭਾਰਤ ਦਾ ਸਕੋਰ: 255/5 (20 ਓਵਰ) - ਸੰਜੂ ਸੈਮਸਨ (89), ਅਭਿਸ਼ੇਕ ਸ਼ਰਮਾ (52), ਈਸ਼ਾਨ ਕਿਸ਼ਨ (54)।

ਨਿਊਜ਼ੀਲੈਂਡ ਦਾ ਸਕੋਰ: ਦੌੜਾਂ 'ਤੇ ਆਲ-ਆਊਟ।

ਗੇਂਦਬਾਜ਼ੀ: ਜਸਪ੍ਰੀਤ ਬੁਮਰਾਹ ਨੇ 15 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦਕਿ ਅਕਸ਼ਰ ਪਟੇਲ ਨੇ 3 ਵਿਕਟਾਂ ਹਾਸਲ ਕੀਤੀਆਂ।

ਇਸ ਜਿੱਤ ਤੋਂ ਬਾਅਦ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ ਹੈ।  


author

Tarsem Singh

Content Editor

Related News