ਅਡਵਾਨੀ ਨੂੰ ਹਰਾ ਕੇ ਮਹਿਤਾ ਬਣਿਆ ਚੈਂਪੀਅਨ

Wednesday, Mar 20, 2019 - 02:37 AM (IST)

ਅਡਵਾਨੀ ਨੂੰ ਹਰਾ ਕੇ ਮਹਿਤਾ ਬਣਿਆ ਚੈਂਪੀਅਨ

ਮੁੰਬਈ- ਇੰਡੀਅਨ ਆਇਲ ਦੇ ਕਿਊ ਖਿਡਾਰੀ ਆਦਿੱਤਿਆ ਮਹਿਤਾ ਨੇ ਮੰਗਲਵਾਰ ਨੂੰ ਇੱਥੇ 12.9 ਲੱਖ ਰੁਪਏ ਦੀ ਸੀ. ਸੀ. ਆਈ. ਅਖਿਲ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁਰਾਣੇ ਵਿਰੋਧੀ ਪੰਕਜ ਅਡਵਾਨੀ ਨੂੰ 7-3 ਨਾਲ ਹਰਾਇਆ। ਮੁੰਬਈ ਦੇ ਇਸ ਖਿਡਾਰੀ ਲਈ ਇਹ ਵੱਡੀ ਵਾਪਸੀ ਸੀ ਕਿਉਂਕਿ ਉਹ ਸਿਹਤ ਕਾਰਨਾਂ ਤੋਂ ਪ੍ਰੇਸ਼ਾਨ ਸੀ। ਉਸ ਨੇ ਚੋਟੀ ਦੇ ਭਾਰਤੀ ਖਿਡਾਰੀ ਨੂੰ 62-60, 0-91, 38-63, 37-70, 74-39, 79-7, 62-59, 84-13, 72-13, 65-19 ਨਾਲ ਹਰਾਇਆ।  ਮਹਿਤਾ ਨੂੰ ਚੈਂਪੀਅਨਸ ਟਰਾਫੀ ਦੇ ਨਾਲ ਦੋ ਲੱਖ ਰੁਪਏ ਦਾ ਚੈੱਕ ਵੀ ਮਿਲਿਆ, ਜਦਕਿ ਅਡਵਾਨੀ ਨੂੰ ਉਪ ਜੇਤੂ ਦੇ ਤੌਰ 'ਤੇ 1.30 ਲੱਖ ਰੁਪਏ ਦਾ ਇਨਾਮ ਮਿਲਿਆ।


author

Gurdeep Singh

Content Editor

Related News