ਚਾਹਲ ਨੇ ਸੋਸ਼ਲ ਮੀਡੀਆ ''ਤੇ ਰੋਹਿਤ ਨੂੰ ਬਣਾਇਆ ਲੜਕੀ, ਪ੍ਰਸ਼ੰਸਕਾਂ ਨੇ ਵੀ ਇੰਝ ਲਏ ਮਜ਼ੇ
Thursday, Jun 18, 2020 - 04:19 PM (IST)
![ਚਾਹਲ ਨੇ ਸੋਸ਼ਲ ਮੀਡੀਆ ''ਤੇ ਰੋਹਿਤ ਨੂੰ ਬਣਾਇਆ ਲੜਕੀ, ਪ੍ਰਸ਼ੰਸਕਾਂ ਨੇ ਵੀ ਇੰਝ ਲਏ ਮਜ਼ੇ](https://static.jagbani.com/multimedia/2020_6image_16_19_164533923rohit.jpg)
ਨਵੀਂ ਦਿੱਲੀ : ਮੋਬਾਈਲ ਐਪਲੀਕੇਸ਼ਨ ਦਾ ਸ਼ੁਰੂ ਤੋਂ ਹੀ ਸੋਸ਼ਲ ਮੀਡੀਆ 'ਤੇ ਕਾਫ਼ੀ ਬੋਲਬਾਲਾ ਰਿਹਾ ਹੈ। ਕਦੇ ਟਿਕ-ਟਾਕ ਕਦੇ ਫੇਸ ਚੇਂਜ ਵਰਗੇ ਬਹੁਤ ਸਾਰੇ ਐਪ ਆਏ ਜਿਸ ਨਾਲ ਸਾਰਿਆਂ ਨੂੰ ਹੱਸਣ ਦਾ ਮੌਕਾ ਮਿਲਿਆ। ਇਨ੍ਹੀ ਦਿਨੀ ਇਖ ਅਜਿਹਾ ਐਪ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ ਜੋ ਕਿ ਲੜਕੇ ਨੂੰ ਲੜਕੀ ਤੇ ਲੜਕੀ ਨੂੰ ਲੜਕੇ ਦੇ ਰੂਪ 'ਚ ਬਹੁਤ ਸਫਾਈ ਨਾਲ ਦਿਖਾਉਂਦਾ ਹੈ। ਖਾਸ ਗੱਲ ਇਹ ਹੈ ਕਿ ਭਾਰਤੀ ਸਪਿਨਰ ਯੁਜਵੇਂਦਰ ਚਾਹਲ ਨੇ ਇਸ ਐਪ ਨਾਲ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਮਜ਼ਾਕ ਉਡਾਇਆ ਹੈ।
So cute u looking Rohitaaaaaa Sharammaaaaa bhaiya @ImRo45 ❤️🤣🤣🙈🙈👀👀 pic.twitter.com/HxftQD3Qer
— Yuzvendra Chahal (@yuzi_chahal) June 18, 2020
ਚਾਹਲ ਨੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਇਕ ਅਜਿਹੀ ਪੋਸਟ ਕੀਤੀ ਹੈ, ਜਿਸ ਵਿਚ ਰੋਹਿਤ ਜੇਕਰ ਲੜਕੀ ਹੁੰਦੀ ਤਾਂ ਕਿਸ ਤਰ੍ਹਾਂ ਦੀ ਵਿਖਦੀ, ਇਹ ਦਿਖਾਇਆ ਗਿਆ ਹੈ। ਚਾਹਲ ਨੇ ਪੋਸਟ ਦੀ ਕੈਪਸ਼ਨ ਵਿਚ ਲਿਖਿਆ, ''ਸੋ ਕਿਊਟ ਯੂ ਲੁਕਿੰਗ ਰੋਹਿਤ ਸ਼ਰਮਾ ਪਾਜੀ। ਦੇਖੋ ਪੋਸਟ-
ਚਾਹਲ ਵੱਲੋਂ ਇਹ ਪੋਸਟ ਪਾਉਂਦਿਆਂ ਹੀ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਸ਼ੁਰੂ ਹੋ ਗਈ ਹੈ। ਇੱਥੇ ਤਕ ਕਿ ਭਾਰਤੀ ਪ੍ਰਸ਼ੰਸਕਾਂ ਨੇ ਪੂਰੀ ਟੀਮ ਦੀ ਤਸਵੀਰ ਸ਼ੇਅਰ ਕਰ ਦਿੱਤੀ।
ਦੱਸ ਦਈਏ ਕਿ ਰੋਹਿਤ ਤੇ ਯੁਜਵੇਂਦਰ ਚਾਹਲ ਵਿਚਾਲੇ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਚਲਦੀ ਰਹਿੰਦੀ ਹੈ। ਚਾਹਲ ਅਕਸਰ ਰੋਹਿਤ ਦੇ ਨਾਲ ਤਸਵੀਰ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਵਿਚ ਰੋਹਿਤ ਦੀ ਪਤਨੀ ਰਿਤਿਕਾ ਵੀ ਟ੍ਰੋਲਿੰਗ ਕਰਨ ਨਾਲ ਖੁਦ ਨੂੰ ਰੋਕ ਨਹੀਂ ਪਾਉਂਦੀ।