ਸੇਲਟਾ ਵਿਗੋ ਨੇ ਬਾਰਸੀਲੋਨਾ ਨੂੰ ਬਰਾਬਰੀ ’ਤੇ ਰੋਕਿਅਾ

06/29/2020 11:46:22 AM

ਮੈਡ੍ਰਿਡ– ਬਾਰਸੀਲੋਨਾ ਦੀਅਾਂ ਲਾ ਲਿਗਾ ’ਚ ਚੋਟੀ ’ਤੇ ਰੀਅਲ ਮੈਡ੍ਰਿਡ ਤੋਂ ਅੱਗੇ ਰਹਿਣ ਦੀਅਾਂ ਉਮੀਦਾਂ ਨੂੰ ਝਟਕਾ ਲੱਗਾ ਜਦੋਂ ਸੇਲਟਾ ਵਿਗੋ ਨੇ ਅਾਖਰੀ ਪਲਾਂ ਵਿਚ ਕੀਤੇ ਗੋਲ ਦੀ ਬਦੌਲਤ ਉਸ ਨੂੰ ਬਰਾਬਰੀ ’ਤੇ ਰੋਕ ਦਿੱਤਾ। ਸੇਲਟਾ ਵਿਗੋ ਨੇ 88ਵੇਂ ਮਿੰਟ ਵਿਚ ਫ੍ਰੀ ਕਿਕ ’ਤੇ ਇਯਾਗੋ ਅਸਪਾਸ ਦੇ ਗੋਲ ਨਾਲ ਸਕੋਰ 2-2 ਕੀਤਾ, ਜਿਸ ਨਾਲ ਮੈਡ੍ਰਿਡ ਦੇ ਸਿੰਗਲ ਬੜ੍ਹਤ ਬਣਾਉਣ ਦਾ ਰਸਤਾ ਸਾਫ ਹੋ ਗਿਅਾ। ਬਾਰਸੀਲੋਨਾ ਨੇ ਮੈਡ੍ਰਿਡ ’ਤੇ ਅਜੇ ਇਕ ਅੰਕ ਦੀ ਬੜ੍ਹਤ ਬਣਾ ਰੱਖੀ ਹੈ।

PunjabKesari

ਮੈਡ੍ਰਿਡ ਕੋਲ ਹਾਲਾਂਕਿ ਸਿੰਗਲ ਬੜ੍ਹਤ ਬਣਾਉਣ ਦਾ ਮੌਕਾ ਹੋਵੇਗਾ ਜਦੋਂ ਟੀਮ ਅਾਖਰੀ ਸਥਾਨ ’ਤੇ ਚੱਲ ਰਹੇ ਅੈਸਪਾਨਯੋਲ ਨਾਲ ਭਿੜੇਗੀ। ਇਸ ਡਰਾਅ ਨਾਲ ਸੇਲਟਾ ਵਿਗੋ ਨੇ ਰੇਲੀਗੇਟ ਹੋਣ ਦੇ ਖਤਰੇ ਨੂੰ ਕਾਫੀ ਹੱਦ ਤਕ ਟਾਲ ਦਿੱਤਾ ਹੈ। ਟੀਮ ਨੇ ਰੈਲੀਗੇਸ਼ਨ ਦੇ ਖਤਰੇ ਵਿਚ ਚੱਲ ਰਹੀਅਾਂ ਟੀਮਾਂ ’ਤੇ ਘੱਟੋ-ਘੱਟ 8 ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ। ਬਾਰਸੀਲੋਨਾ ਵਲੋਂ ਦੋਵੇਂ ਗੋਲ ਲੂਈਸ ਸੁਅਾਰੇਜ ਨੇ ਕੀਤੇ। ਉਸ ਨੇ 20ਵੇਂ ਮਿੰਟ ਵਿਚ ਲਿਓਨਿਲ ਮੇਸੀ ਦੇ ਪਾਸ ’ਤੇ ਹੈਡਰ ਨਾਲ ਗੋਲ ਕੀਤਾ। ਉਸ ਨੇ ਦੂਜਾ ਗੋਲ 67ਵੇਂ ਮਿੰਟ ਵਿਚ ਕੀਤਾ। ਮੇਸੀ ਹਾਲਾਂਕਿ ਲਗਾਤਾਰ ਤੀਜੇ ਮੈਚ ਵਿਚ ਦੇਸ਼ ਤੇ ਕਲੱਬ ਵਲੋਂ 700ਵਾਂ ਕਰੀਅਰ ਗੋਲ ਕਰਨ ਤੋਂ ਖੁੰਝ ਗਿਅਾ।


Ranjit

Content Editor

Related News