ਕੈਸਟਰ ਤੇਜ਼ ਰਫਤਾਰ ਵਾਹਨ ਚਲਾਉਣ ਦੇ ਦੋਸ਼ ’ਚ ਗ੍ਰਿਫਤਾਰ
Thursday, May 13, 2021 - 02:19 AM (IST)

ਕੇਪਟਾਊਨ- ਓਲੰਪਿਕ ਚੈਂਪੀਅਨ ਦੌੜਾਕ ਕੈਸਟਰ ਸੇਮੇਨਯਾ ਨੂੰ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਉਸ ਨੂੰ 50 ਘੰਟੇ ਸਮਾਜ-ਸੇਵਾ ਦੀ ਸਜ਼ਾ ਸੁਣਾਈ ਗਈ ਹੈ। ਕੈਸਟਰ ਨੂੰ ਪਿਛਲੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 35 ਡਾਲਰ ਦੀ ਜ਼ਮਾਨਤ ’ਤੇ ਛੱਡ ਦਿੱਤਾ ਗਿਆ। ਉਹ ਅਗਸਤ ਵਿਚ ਅਦਾਲਤ 'ਚ ਦੂਸਰੀ ਸੁਣਵਾਈ ਦੇ ਲਈ ਪੇਸ਼ ਹੋਵੇਗੀ ਅਤੇ ਫਿਰ ਅਧਿਕਾਰੀ ਦੱਸਣਗੇ ਕਿ ਉਸ ਨੇ ਕਮਿਊਨਟੀ ਸੇਵਾ ਪੂਰੀ ਕਰ ਲਈ ਹੈ ਜਾਂ ਨਹੀਂ। ਸੇਮੇਨਯਾ ਦੋ ਬਾਰ ਦੀ ਓਲੰਪਿਕ ਅਤੇ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਹੈ।
ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ
ਟੇਸਟੋਸਟੇਰਾਨ ਹਾਰਮੋਨਜ਼ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸੇਮੇਨਯਾ 'ਤੇ ਓਲੰਪਿਕ 'ਚ ਆਪਣੀ ਪਸੰਦੀਦਾ ਦੌੜ 800 ਮੀਟਰ 'ਚ ਹਿੱਸਾ ਲੈਣ 'ਤੇ ਪਾਬੰਦੀ ਹੈ, ਜਿਸ 'ਚ ਉਹ ਓਲੰਪਿਕ ਚੈਂਪੀਅਨ ਹੈ। ਅੰਤਰਰਾਸ਼ਟਰੀ ਅਥਲੈਟਿਕਸ ਫੈਡਰੇਸ਼ਨ ਨੇ ਸੇਮੇਨਯਾ ਦੇ ਸਰੀਰ 'ਚ ਹਾਰਮੋਨਸ ਦੀ ਮਾਤਰਾ ਜ਼ਿਆਦਾ ਦੱਸਦੇ ਹੋਏ ਉਸਦੇ ਮਹਿਲਾ ਵਰਗ ਦੀ ਇਸ ਮੁਕਾਬਲੇ 'ਚ ਦੌੜ 'ਤੇ ਪਾਬੰਦੀ ਲੱਗੀ ਦਿੱਤੀ ਸੀ।
ਇਹ ਖ਼ਬਰ ਪੜ੍ਹੋ- ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।