ਕਾਰਲੋਸ ਅਲਕਾਰਾਜ਼ ਨੇ ਦਾਨਿਲ ਮੇਦਵੇਵੇਦ ਨੂੰ ਹਰਾ ਕੇ ਇੰਡੀਅਨ ਵੇਲਜ਼ ਦਾ ਜਿੱਤਿਆ ਖ਼ਿਤਾਬ

03/21/2023 4:20:40 PM

ਇੰਡੀਅਨ ਵੇਲਜ਼ : ਸਪੇਨ ਦੇ 19 ਸਾਲਾ ਕਾਰਲੋਸ ਅਲਕਾਰਾਜ਼ ਨੇ ਦਾਨਿਲ ਮੇਦਵੇਦੇਵ ਨੂੰ 6-3, 6-2 ਨਾਲ ਹਰਾ ਕੇ ਬੀਐੱਨਪੀ ਪਰਿਬਾਸ ਓਪਨ ਖ਼ਿਤਾਬ ਜਿੱਤ ਲਿਆ ਤੇ ਨੰਬਰ ਵਨ ਦੀ ਰੈਂਕਿੰਗ ਮੁੜ ਹਾਸਲ ਕਰ ਲਈ। ਏਟੀਪੀ ਟੂਰ ਦੀ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ ਵਿਚ ਉਹ ਦੂਜੇ ਤੋਂ ਪਹਿਲੇ ਸਥਾਨ 'ਤੇ ਪੁੱਜ ਗਏ ਹਨ ਜਦਕਿ ਨੋਵਾਕ ਜੋਕੋਵਿਚ ਦੂਜੇ ਸਥਾਨ 'ਤੇ ਖਿਸਕ ਜਾਣਗੇ। ਜੋਕੋਵਿਚ ਕੋਰੋਨਾ ਦਾ ਟੀਕਾ ਨਾ ਲਗਵਾਉਣ ਕਾਰਨ ਅਮਰੀਕਾ ਵਿਚ ਪ੍ਰਵੇਸ਼ ਨਹੀਂ ਕਰ ਸਕੇ। ਮਹਿਲਾ ਫਾਈਨਲ ਵਿਚ ਏਲੇਨਾ ਰਿਬਾਕੀਨਾ ਨੇ ਏਰੀਨਾ ਸਬਾਲੇਂਕਾ ਨੂੰ 7-6, 6-4 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਸਬਾਲੇਂਕਾ ਦੀ ਸਾਲ ਵਿਚ ਇਹ ਦੂਜੀ ਹਾਰ ਸੀ। ਅਲਕਰਾਜ਼ ਪਿਛਲੇ ਸਾਲ ਅਮਰੀਕੀ ਓਪਨ ਜਿੱਤਣ ਤੋਂ ਬਾਅਦ ਏਟੀਪੀ ਦੇ ਇਤਿਹਾਸ ਵਿਚ ਸਭ ਤੋਂ ਨੌਜਵਾਨ ਖਿਡਾਰੀ ਬਣੇ ਸਨ।


Tarsem Singh

Content Editor

Related News