Video : ਵਿਕਟਕੀਪਰ ਨੇ ਧੋਨੀ ਦੀ ਤਰ੍ਹਾਂ ਕੀਤਾ ਸਟੰਪ, ਕਪਤਾਨ ਬੋਲੇ- ਇਹ ਤਾਂ MSD ਸਟਾਈਲ ਹੈ
Thursday, Mar 07, 2019 - 02:12 PM (IST)

ਨਵੀਂ ਦਿੱਲੀ : ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ 5 ਮੈਚਾਂ ਦੀ ਵਨ ਡੇ ਸੀਰੀਜ਼ ਚਲ ਰਹੀ ਹੈ। ਦੱਖਣੀ ਅਫਰੀਕਾ 2-0 ਨਾਲ ਸੀਰੀਜ਼ ਵਿਚ ਅੱਗੇ ਚੱਲ ਰਹੀ ਹੈ। ਦੂਜੇ ਵਨ ਡੇ ਵਿਚ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 251 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ ਸਿਰਫ 138 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਵਿਸ਼ਵ ਕੱਪ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਦੂਜੇ ਵਨ ਡੇ ਵਿਚ ਕੁਝ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸ਼੍ਰੀਲੰਕਾ ਹਾਰ ਦੀ ਕਗਾਰ 'ਤੇ ਆ ਚੁੱਕੀ ਸੀ। ਇਮਰਾਨ ਤਾਹਿਰ ਗੇਂਦਬਾਜ਼ੀ ਕਰ ਰਹੇ ਸੀ।
ਇਮਰਾਨ ਤਾਹਿਰ ਦੀ ਇਕ ਗੇਂਦ ਸਪਿਨ ਹੁੰਦਿਆਂ ਵਿਕਟਕੀਪਰ ਵੱਲ ਆ ਗਈ। ਬੱਲੇਬਾਜ਼ੀ ਫਰਨਾਂਡੋ ਨੇ ਜੋਰ ਨਾਲ ਬੱਲਾ ਘੁਮਾਇਆ ਪਰ ਗੇਂਦ ਬੱਲੇ 'ਤੇ ਨਹੀਂ ਲੱਗੀ। ਦੱਖਣੀ ਅਫਰੀਕਾ ਵੱਲੋਂ ਡੇਵਿਡ ਮਿਲਰ ਬੱਲੇਬਾਜ਼ੀ ਕਰ ਰਹੇ ਸੀ। ਮਿਲਰ ਨੇ ਗੇਂਦ ਫੜ ਕੇ ਸਟੰਪ 'ਤੇ ਮਾਰ ਦਿੱਤੀ। ਇਮਰਾਨ ਤਾਹਿਰ ਵੀ ਦੇਖ ਕੇ ਹੱਸਣ ਲੱਗ ਗਏ। ਇਸ 'ਤੇ ਅਫਰੀਕੀ ਕਪਤਾਨ ਡੁਪਲੇਸਿਸ ਨੇ ਕਿਹਾ, 'ਬਿਲਕੁਲ ਐੱਮ. ਐੱਸ. ਧੋਨੀ ਦੇ ਸਟਾਈਲ 'ਚ ਕੀਤਾ'।
ਸੋਸ਼ਲ ਸਾਈਟ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦੱਸਣਯੋਗ ਹੈ ਕਿ ਇਮਰਾਨ ਤਾਹਿਰ ਅਤੇ ਫਾਫ ਡੁ ਪਲੇਸਿਸ ਆਈ. ਪੀ. ਐੱਲ. ਵਿਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦੇ ਹਨ। ਉਸ ਟੀਮ ਵਿਚ ਐੱਮ. ਐੱਸ. ਧੋਨੀ ਕਪਤਾਨ ਹਨ। ਉਹ ਕਾਫੀ ਸਮੇਂ ਤੋਂ ਧੋਨੀ ਨਾਲ ਖੇਡਦੇ ਆ ਰਹੇ ਹਨ। ਉਸ ਨੇ ਧੋਨੀ ਦੀ ਖੇਡ ਦੇਖੀ ਹੈ। ਜਿਵੇਂ ਹੀ ਡੇਵਿਡ ਮਿਲਰ ਨੇ ਅਜਿਹਾ ਕੀਤਾ ਤਾਂ ਦੋਵੇਂ ਹੀ ਖਿਡਾਰੀ ਸਮਝ ਗਏ ਕਿ ਇਹ ਐੱਮ. ਐੱਸ. ਧੋਨੀ ਦਾ ਸਟਾਈਲ ਹੈ।