ਬਾਕੀ ਦੋ ਮੁਕਾਬਲਿਆਂ ਲਈ ਕਪਤਾਨ ਦਾ 'ਬੇਰਹਿਮ' ਪਲਾਨ, ਜਾਣੋ ਕੀ ਕਿਹਾ ਖਿਡਾਰੀਆਂ ਨੂੰ
Tuesday, Sep 26, 2017 - 11:19 AM (IST)
ਨਵੀਂ ਦਿੱਲੀ, (ਬਿਊਰੋ)— ਆਸਟਰੇਲੀਆ ਦੇ ਖਿਲਾਫ ਲਗਾਤਾਰ ਤਿੰਨ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਵਿਰਾਟ ਕੋਹਲੀ ਦਾ ਪਲਾਨ ਕਲੀਨ ਸਵੀਪ 'ਤੇ ਹੈ। ਇਸ ਦੇ ਲਈ ਕਪਤਾਨ ਨੇ ਤਿਆਰੀ ਵੀ ਕਰ ਲਈ ਹੈ। ਉਨ੍ਹਾਂ ਨੇ ਅਗਲੇ ਦੋ ਵਨਡੇ ਦੇ ਲਈ ਖਿਡਾਰੀਆਂ ਨੂੰ ਆਸਟਰੇਲੀਆਈ ਟੀਮ 'ਤੇ ਹੋਰ ਬੇਰਹਿਮ ਹੋਣ ਦੇ ਲਈ ਕਿਹਾ ਹੈ।
ਕਪਤਾਨ ਵਿਰਾਟ ਨੇ ਕਿਹਾ ਕਿ ਸੀਰੀਜ਼ ਜਿੱਤਣ ਦਾ ਸਿਹਰਾ ਪੂਰੀ ਟੀਮ ਨੂੰ ਜਾਂਦਾ ਹੈ। ਗਰਾਊਂਡ 'ਤੇ ਪਹੁੰਚਣ ਦੇ ਬਾਅਦ ਖਿਡਾਰੀ ਕਾਫੀ ਬੇਰਹਿਮ ਨਜ਼ਰ ਆਏ ਪਰ ਅਜੇ ਸੀਰੀਜ਼ ਬਾਕੀ ਹੈ। ਬਾਕੀ ਮੈਚਾਂ 'ਚ ਵੀ ਖਿਡਾਰੀਆਂ ਦਾ ਰਵੱਈਆ ਉਹੀ ਰਹੇਗਾ। ਦੱਸ ਦਈਏ ਕਿ ਟੀਮ ਇੰਡੀਆ ਨੂੰ ਹੁਣ ਆਸਟਰੇਲੀਆ ਦੇ ਖਿਲਾਫ ਦੋ ਵਨਡੇ ਅਤੇ 3 ਟੀ-20 ਖੇਡਣੇ ਹਨ।
