ਸ਼੍ਰੀਜੇਸ਼ ਦੀ ਮੌਜੂਦਗੀ ਹੀ ਆਤਮਵਿਸ਼ਵਾਸ ਵਧਾਉਣ ਲਈ ਕਾਫ਼ੀ : ਮਨਪ੍ਰੀਤ
Sunday, Jun 27, 2021 - 12:06 PM (IST)
ਬੈਂਗਲੁਰੂ— ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਕਈ ਮੌਕਿਆਂ ’ਤੇ ਭਾਰਤੀ ਟੀਮ ਦੀ ਜਿੱਤ ਦੇ ਨਾਇਕ ਰਹੇ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਦੀ ਮੈਦਾਨ ’ਤੇ ਹਾਜ਼ਰੀ ਹੀ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਕਾਫ਼ੀ ਹੈ। ਭਾਰਤੀ ਹਾਕੀ ਟੀਮ ਨੂੰ ਟੋਕੀਓ ਓਲੰਪਿਕ ਖੇਡਾਂ ’ਚ ਤਮਗ਼ੇ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਤੇ ਇਸ ਦਾ ਇਕ ਕਾਰਨ ਕੇਰਲ ਦੇ ਤਜਰਬੇਕਾਰ ਗੋਲਕੀਪਰ ਸ਼੍ਰੀਜੇਸ਼ ਦੀ ਟੀਮ ’ਚ ਮੌਜੂਦਗੀ ਵੀ ਹੈ।
ਮਨਪ੍ਰੀਤ ਨੇ ਕਿਹਾ ਕਿ ਉਹ (ਸ਼੍ਰੀਜੇਸ਼) ਹਮੇਸ਼ਾ ਮੇਰਾ ਹੌਸਲਾ ਵਧਾਉਂਦੇ ਰਹਿੰਦੇ ਹਨ। ਉਨ੍ਹਾਂ ਦੀ ਮੌਜੂਦਗੀ ਨਾਲ ਮੇਰਾ ਤੇ ਟੀਮ ਦਾ ਆਤਮਵਿਸ਼ਵਾਸ ਵਧਦਾ ਹੈ। ਅਸਲ ’ਚ ਸਾਡੇ ਸਾਰਿਆਂ ਦਾ ਵਿਸ਼ਵਾਸ ਹੈ ਕਿ ਸਾਡੇ ਕੋਲ ਗੋਲਕੀਪਰ ਦੇ ਤੌਰ ’ਤੇ ਸ਼੍ਰੀਜੇਸ਼ ਹੈ। ਕੋਵਿਡ-19 ਕਾਰਨ ਭਾਰਤੀ ਟੀਮ ਨੂੰ ਮੈਚ ਖੇਡਣ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ ਹੈ ਪਰ ਮਨਪ੍ਰੀਤ ਦਾ ਮੰਨਣਾ ਹੈ ਕਿ ਮੁੱਖ ਟੀਮ ’ਚ ਪਿਛਲੇ ਕੁਝ ਸਾਲਾਂ ਤੋਂ ਖ਼ਾਸ ਬਦਲਾਅ ਨਹੀਂ ਹੋਏ ਜਿਸ ਦਾ ਉਨ੍ਹਾਂ ਨੂੰ ਫ਼ਾਇਦਾ ਮਿਲੇਗਾ ਕਿਉਂਕਿ ਸਟ੍ਰਾਈਕਰ ਤਜਰਬੇਕਾਰ ਹਨ ਤੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤੇ ਇਸ ਲਈ ਉਨ੍ਹਾਂ ਦੀ ਚੋਣ ਕੀਤੀ ਗਈ ਹੈ। ਸਾਡੀ ਫਰੰਟਲਾਈਨ ਮਹੱਤਵਪੂਰਨ ਭੂਮਿਕਾ ਨਿਭਾਏਗੀ ਤੇ ਗੋਲ ਕਰੇਗੀ।