ਪੈਟ੍ਰਿਕ ਕੈਂਟਲੇ ਨੂੰ ਚੁਣਿਆ PGA ਟੂਰ ''ਚ ਸਾਲ ਦਾ ਸਰਵਸ੍ਰੇਸ਼ਠ ਗੋਲਫਰ

Tuesday, Sep 14, 2021 - 09:29 PM (IST)

ਪੈਟ੍ਰਿਕ ਕੈਂਟਲੇ ਨੂੰ ਚੁਣਿਆ PGA ਟੂਰ ''ਚ ਸਾਲ ਦਾ ਸਰਵਸ੍ਰੇਸ਼ਠ ਗੋਲਫਰ

ਵਾਸ਼ਿੰਗਟਨ- ਪੈਟ੍ਰਿਕ ਕੈਂਟਲੇ ਨੂੰ ਇਸ ਸੈਸ਼ਨ 'ਚ 4 ਜਿੱਤ ਦੇ ਦਮ 'ਤੇ ਪੀ. ਜੀ. ਏ. ਟੂਰ ਵਿਚ ਸਾਲ ਦਾ ਸਰਵਸ੍ਰੇਸ਼ਠ ਗੋਲਫਰ ਚੁਣਿਆ ਗਿਆ। ਪਿੱਠ ਦਰਦ ਦੇ ਕਾਰਨ ਤਿੰਨ ਸਾਲ ਤੱਕ ਖੇਡ ਤੋਂ ਦੂਰ ਰਹਿਣ ਵਾਲੇ ਕੈਲੀਫੋਰਨੀਆ ਦੇ 29 ਸਾਲਾ ਕੈਂਟਲੇ ਨੂੰ ਸੈਸ਼ਨ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਲਈ ਜੈਕ ਵਿਕਲਾਸ ਪੁਰਸਕਾਰ ਮਿਲਿਆ। 

ਇਹ ਖ਼ਬਰ ਪੜ੍ਹੋ- ਲਸਿਥ ਮਲਿੰਗਾ ਦਾ ਸੰਨਿਆਸ, ਫ੍ਰੈਂਚਾਇਜ਼ੀ ਕ੍ਰਿਕਟ 'ਚ ਵੀ ਨਹੀਂ ਖੇਡਣਗੇ

PunjabKesari
ਉਨ੍ਹਾਂ ਨੇ ਇਸ ਸੈਸ਼ਨ ਵਿਚ ਚਾਰ ਖਿਤਾਬ ਜਿੱਤੇ, ਜਦਕਿ ਕੋਈ ਵੀ ਹੋਰ ਖਿਡਾਰੀ 2 ਤੋਂ ਜ਼ਿਆਦਾ ਖਿਤਾਬ ਨਹੀਂ ਜਿੱਤ ਸਕਿਆ। ਪੀ. ਜੀ. ਏ. ਟੂਰ ਨੇ ਕੈਂਟਲੇ ਨੂੰ ਮਿਲੀਆਂ ਵੋਟਾਂ ਦੀ ਜਾਣਕਾਰੀ ਨਹੀਂ ਦਿੱਤੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਸ਼ਵ ਦੇ ਨੰਬਰ ਇਕ ਖਿਡਾਰੀ ਜੋਨ ਰਹਿਮ ਅਤੇ ਕੈਂਟਲੇ ਦੇ ਵਿਚਾਲੇ ਸਖਤ ਮੁਕਾਬਲਾ ਚੱਲਿਆ ਸੀ। ਰਹਿਮ ਨੂੰ ਇਸ ਵਿਚ ਪੀ. ਜੀ. ਏ. ਆਫ ਅਮਰੀਕੀ ਪੁਰਸਕਾਰ ਦਿੱਤਾ ਗਿਆ।

ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਵਿਆਹ ਦੀ ਵਰ੍ਹੇਗੰਢ 'ਤੇ ਜਿੱਤਿਆ US open ਖਿਤਾਬ, ਪਤਨੀ ਨੂੰ ਦਿੱਤਾ ਗਿਫਟ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News