ਕੇਨਰਸ ਕੱਪ ਮਹਿਲਾ ਸ਼ਤਰੰਜ : ਹੰਪੀ ਨੇ ਜਾਰਜੀਆ ਦੀ ਦਗਨਿਡਜੇ ਨੂੰ ਹਰਾਇਆ

02/12/2020 9:20:37 PM

ਸੇਂਟ ਲੁਈਸ (ਅਮਰੀਕਾ) (ਨਿਕਲੇਸ਼ ਜੈਨ)— ਕੇਨਰਸ ਕੱਪ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦੇ 5ਵੇਂ ਰਾਊਂਡ ਵਿਚ ਸਾਰੇ ਬੋਰਡ 'ਤੇ ਨਤੀਜੇ ਜਿੱਤ ਅਤੇ ਹਾਰ ਦੇ ਤੌਰ 'ਤੇ ਸਾਹਮਣੇ ਆਏ। ਭਾਰਤ ਦੀ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨੇ ਜਾਰਜੀਆ ਦੀ ਨਾਨਾ ਦਗਨਿਡਜੇ ਨੂੰ ਹਰਾਉਂਦੇ ਹੋਏ ਉਸ ਨੂੰ ਚੋਟੀ ਦੇ ਸਥਾਨ ਤੋਂ ਤੀਜੇ ਸਥਾਨ 'ਤੇ ਪਹੁੰਚਾ ਦਿੱਤਾ। ਕਿਊਜੀਡੀ ਓਪਨਿੰਗ 'ਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਕੋਨੇਰੂ ਨੇ ਸ਼ੁਰੂਆਤ ਤੋਂ ਹੀ ਸਮਝ ਦਿਖਾਉਂਦੇ ਹੋਏ ਆਪਣੀ ਸਥਿਤੀ ਮਜ਼ਬੂਤ ਕਰ ਲਈ। ਇਕ ਪਿਆਦੇ ਦੀ ਬੜ੍ਹਤ ਨਾਲ ਵਜ਼ੀਰ, ਊਠ, ਘੋੜੇ ਦੇ ਐਂਡਗੇਮ ਵਿਚ 64 ਚਾਲਾਂ ਵਿਚ ਪ੍ਰਤੀਯੋਗਿਤਾ ਵਿਚ ਦਗਨਿਡਜੇ ਨੂੰ ਪਹਿਲੀ ਹਾਰ ਦਾ ਸਵਾਦ ਚਖਾਉਂਦੇ ਹੋਏ ਬਾਜ਼ੀ ਆਪਣੇ ਨਾਂ ਕੀਤੀ। ਉਥੇ ਹੀ ਦੂਜੇ ਚੋਟੀ ਦੇ ਖਿਡਾਰੀ ਹਰਿਕਾ ਦ੍ਰੋਣਾਵਲੀ ਨੂੰ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਰੂਸ ਦੀ ਗਨਿਨਾ ਵਾਲੇਂਟੀਨਾ ਨੇ ਹਰਾ ਦਿੱਤਾ।  


Gurdeep Singh

Content Editor

Related News