ਕੈਨੇਡਾ ਦੇ ਅਗਲੇ ਦੋ ਕੁਆਲੀਫ਼ਾਇਰ ਅਮਰੀਕਾ ’ਚ

Tuesday, May 11, 2021 - 12:42 PM (IST)

ਕੈਨੇਡਾ ਦੇ ਅਗਲੇ ਦੋ ਕੁਆਲੀਫ਼ਾਇਰ ਅਮਰੀਕਾ ’ਚ

ਸਪੋਰਟਸ ਡੈਸਕ— ਕੈਨੇਡਾ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੀਆਂ ਯਾਤਰਾ ਪਾਬੰਦੀਆਂ ਦੀ ਵਜ੍ਹਾ ਨਾਲ ਵਰਲਡ ਕੱਪ ਫ਼ੁੱਟਬਾਲ ਕੁਆਲੀਫ਼ਾਇਰ ’ਚ ਅਗਲੇ ਦੋ ਮੈਚ ਅਮਰੀਕਾ ’ਚ ਖੇਡੇਗਾ। ਕੈਨੇਡਾ ਨੂੰ ਅਗਲਾ ਮੈਚ ਪੰਜ ਜੂਨ ਨੂੰ ਅਰੂਬਾ ਨਾਲ ਖੇਡਣਾ ਹੈ ਜੋ ਫ਼ਲੋਰਿਡਾ ’ਚ ਖੇਡਿਆ ਜਾਵੇਗਾ। ਕੈਨੇਡਾ ਫ਼ੁੱਟਬਾਲ ਸੰਘ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਅੱਠ ਜੂਨ ਨੂੰ ਸੂਰੀਨਾਮ ਖ਼ਿਲਾਫ਼ ਮੈਚ ਇਲੀਨੋਇਸ ’ਚ ਹੋਵੇਗਾ। ਕੈਨੇਡਾ ਉੱਤਰ ਤੇ ਮੱਧ ਅਮਰੀਕਾ ਤੇ ਕੈਰੇਬੀਆਈ ਖੇਤਰ ਦੇ ਗਰੁੱਪ ਬੀ ’ਚ ਚੋਟੀ ’ਤੇ ਹੈ। ਗਰੁੁੱਪ ਦੇ ਜੇਤੂ ਦਾ ਸਾਹਮਣਾ ਗਰੁੱਪ ਈ ਦੀ ਚੋਟੀ ਦੀ ਟੀਮ ਨਾਲ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News