ਕੈਨੇਡਾ ਨੇ 36 ਸਾਲ ਬਾਅਦ ਵਿਸ਼ਵ ਕੱਪ ''ਚ ਬਣਾਈ ਜਗ੍ਹਾ

Monday, Mar 28, 2022 - 06:43 PM (IST)

ਕੈਨੇਡਾ ਨੇ 36 ਸਾਲ ਬਾਅਦ ਵਿਸ਼ਵ ਕੱਪ ''ਚ ਬਣਾਈ ਜਗ੍ਹਾ

ਸਪੋਰਟਸ ਡੈਸਕ- ਕੈਨੇਡਾ ਨੇ ਸਾਈਲੇ ਲਾਰਿਨ, ਟਾਜੋਨ ਬੁਕਾਨਨ ਤੇ ਜੂਨੀਅਰ ਹੋਈਲੇਟ ਦੇ ਗੋਲ ਦੀ ਮਦਦ ਨਾਲ ਜਮੈਕਾ ਨੂੰ 4-0 ਨਾਲ ਹਰਾ ਕੇ 36 ਸਾਲ 'ਚ ਪਹਿਲੀ ਵਾਰ ਵਿਸ਼ਵ ਕੱਪ ਫੁੱਟਬਾਲ 'ਚ ਜਗ੍ਹਾ ਬਣਾਈ। ਕੈਨੇਡਾ ਇਸ ਤੋਂ ਪਹਿਲਾਂ ਸਿਰਫ਼ ਇਕ ਵਾਰ 1986 'ਚ ਵਿਸ਼ਵ ਕੱਪ ਖੇਡਿਆ ਸੀ।

ਇਹ ਵੀ ਪੜ੍ਹੋ : ਕਪਤਾਨ ਦੇ ਤੌਰ 'ਤੇ ਮਲਿੰਗਾ ਨੇ ਮੇਰੇ ਲਈ ਕਈ ਚੀਜ਼ਾਂ ਆਸਾਨ ਕੀਤੀਆਂ : ਸੰਜੂ ਸੈਮਸਨ

ਮਿਡਫੀਲਡਰ ਜੋਨਾਥਨ ਓਸੋਰੀਓ ਨੇ ਕਿਹਾ, 'ਮੇਰੇ ਕੋਲ ਸ਼ਬਦ ਨਹੀਂ ਹਨ। ਸੁਫ਼ਨਾ ਸੱਚ ਹੋ ਗਿਆ ਹੈ। ਅਸੀਂ ਸਾਰੇ ਬਚਪਨ ਤੋਂ ਹੀ ਇਸ ਦਾ ਸੁਫ਼ਨਾ ਦੇਖਦੇ ਸੀ। ਕੈਨੇਡੀਆਈ ਹੋਣ ਕਾਰਨ ਇਹ ਅਸੰਭਵ ਸੀ। ਅੱਜ ਅਸੰਭਵ ਸੰਭਵ ਹੋਇਆ। ਇਹ ਇਕ ਸੁਖਦ ਅਹਿਸਾਸ ਹੈ।'

ਇਹ ਵੀ ਪੜ੍ਹੋ : ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਜ਼ਖ਼ਮੀ, IPL 'ਚ ਖੇਡਣਾ ਸ਼ੱਕੀ

ਕੈਨੇਡਾ ਪਿਛਲੇ ਹਫਤੇ ਕੋਸਟਰਿਕਾ ਤੋਂ 1-0 ਨਾਲ ਹਾਰਨ ਦੇ ਬਾਅਦ ਵਿਸ਼ਵ ਕੱਪ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ ਸੀ। ਇਹ ਉਸ ਦੀ ਵਿਸ਼ਵ ਕੱਪ ਕੁਆਲੀਫਾਇੰਗ 'ਚ 6 ਜਿੱਤ ਦੇ ਬਾਅਦ ਪਹਿਲੀ ਹਾਰ ਸੀ। ਜਮੈਕਾ ਖ਼ਿਲਾਫ਼ ਉਸ ਦੀ ਟੀਮ ਨੇ ਹਾਲਾਂਕਿ ਸ਼ੁਰੂ ਤੋਂ ਦਬਦਬਾ ਬਣਾਏ ਰੱਖਿਆ ਤੇ ਆਸਾਨ ਜਿੱਤ ਹਾਸਲ ਕੀਤੀ। ਜਮੈਕਾ ਪਹਿਲਾਂ ਹੀ ਵਿਸ਼ਵ ਕੱਪ 'ਚ ਜਗ੍ਹਾ ਬਣਾਉਣ ਦੀ ਦੌੜ ਤੋਂ ਬਾਹਰ ਹੋ ਚੁੱਕਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News