ਤਾਂ ਕੀ IPL ਨਹੀਂ ਖੇਡ ਸਕਣਗੇ ਮੁਹੰਮਦ ਸ਼ਮੀ? ਡਾਕਟਰਾਂ ਨੇ ਕਹੀ ਇਹ ਗੱਲ

03/27/2018 1:56:26 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਧਾਕੜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕੁਝ ਦਿਨਾਂ ਤੋਂ ਸੁਰਖੀਆਂ 'ਚ ਹਨ। ਉਨ੍ਹਾਂ 'ਤੇ ਉਨ੍ਹਾਂ ਦੀ ਪਤਨੀ ਨੇ ਬਹੁਤ ਵੱਡੇ-ਵੱਡੇ ਦੋਸ਼ ਲਗਾਏ ਸਨ। ਪਰ ਉਸ ਤੋਂ ਕੁਝ ਹੀ ਦਿਨਾਂ ਬਾਅਦ ਸ਼ਮੀ ਦਾ ਐਕਸੀਡੈਂਟ ਹੋ ਗਿਆ, ਜਿਸ 'ਚੋਂ ਉਹ ਵਾਲ-ਵਾਲ ਬਚ ਗਏ। ਪਰ ਇਸ ਐਕਸੀਡੈਂਟ ਦੌਰਾਨ ਉਨ੍ਹਾਂ ਦੇ ਸਿਰ 'ਤੇ ਸੱਟ ਲੱਗ ਗਈ।

ਜ਼ਖਮ ਭਰਨ 'ਚ ਲੱਗੇਗਾ ਸਮਾਂ
ਐਤਵਾਰ ਨੂੰ ਹਾਦਸੇ ਦੇ ਬਾਅਦ ਕ੍ਰਿਕਟਰ ਮੁਹੰਮਦ ਸ਼ਮੀ ਦੀ ਹਾਲਤ ਨੂੰ ਲੈ ਕੇ ਡਾਕਟਰਾਂ ਦਾ ਕਹਿਣਾ ਹੈ ਕਿ, ਅਜੇ ਉਹ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ। ਹਾਲਾਂਕਿ ਉਨ੍ਹਾਂ ਦੀ ਸੱਟ ਅੰਦਰੂਨੀ ਨਹੀਂ ਹੈ, ਪਰ ਜ਼ਖ਼ਮ ਡੂੰਘੇ ਹੋਣ ਕਾਰਨ ਭਰਨ ਵਿਚ ਸਮਾਂ ਲੱਗੇਗਾ।

PunjabKesari
ਰਿਪੋਰਟ ਆਉਣ ਉੱਤੇ ਹੀ ਹਾਲਤ ਸਪੱਸ਼ਟ ਹੋ ਸਕੇਗੀ
ਸੀ.ਐਮ.ਆਈ. ਹਸਪਤਾਲ ਵਿਚ ਇਲਾਜ ਕਰਨ ਵਾਲੇ ਸਰਜਨ ਡਾ. ਤਰੁਣ ਜੈਨ ਦਾ ਕਹਿਣਾ ਹੈ ਕਿ ਇਹ ਵੱਡੀ ਸੱਟ ਨਹੀਂ ਹੈ, ਪਰ ਇਸ ਤੋਂ ਉਭਰਣ ਵਿਚ ਕਰੀਬ 10-20 ਦਿਨ ਦਾ ਸਮਾਂ ਜ਼ਰੂਰ ਲੱਗੇਗਾ। ਅਜੇ ਉਨ੍ਹਾਂ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸਦੀ ਰਿਪੋਰਟ ਆਉਣ ਉੱਤੇ ਹੀ ਅੱਗੇ ਦੀ ਹਾਲਤ ਸਪੱਸ਼ਟ ਹੋ ਸਕੇਗੀ।

shami
ਟਾਂਕੇ ਠੀਕ ਹੋਣ ਤੱਕ ਪ੍ਰੈਕਟਿਸ ਨਹੀਂ ਕਰ ਸਕਦੇ
ਉਨ੍ਹਾਂ ਦਾ ਕਹਿਣਾ ਹੈ ਕਿ, ਜਦੋਂ ਤੱਕ ਟਾਂਕੇ ਠੀਕ ਨਹੀਂ ਹੁੰਦੇ ਉਨ੍ਹਾਂ ਦਾ ਪਰੈਕਟਿਸ ਕਰਨਾ ਠੀਕ ਨਹੀਂ ਰਹੇਗਾ। ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਉਹ ਆਈ.ਪੀ.ਐੱਲ. ਤੱਕ ਠੀਕ ਹੋ ਸਕਣ। ਉਹ ਇੱਥੇ ਮਸੂਰੀ ਰੋਡ ਉੱਤੇ ਰੁਕੇ ਹਨ। ਹੋ ਸਕਦਾ ਹੈ ਕਿ, ਉਹ ਸੋਮਵਾਰ ਨੂੰ ਵਾਪਸ ਪਰਤ ਸਕਦੇ ਹਨ।

shami
ਦੱਸ ਦਈਏ ਕਿ, ਪਤਨੀ ਨਾਲ ਵਿਵਾਦਾਂ ਵਿਚ ਰਹਿਣ ਦੇ ਬਾਅਦ ਸ਼ਮੀ ਲੰਬੇ ਸਮੇਂ ਬਾਅਦ ਬ੍ਰੇਕ ਲੈ ਕੇ ਦੇਹਰਾਦੂਨ ਆਈ.ਪੀ.ਐੱਲ. ਦੀ ਪ੍ਰੈਕਟਿਸ ਕਰਨ ਆਏ ਸਨ। ਪਰ ਇੱਥੋਂ ਐਤਵਾਰ ਨੂੰ ਦਿੱਲੀ ਜਾਂਦੇ ਸਮੇਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਹੁਣ ਅਜਿਹੇ ਵਿਚ ਉਨ੍ਹਾਂ ਦੇ ਬਿਨ੍ਹਾਂ ਪ੍ਰੈਕਟਿਸ ਦੇ ਮੈਚ ਖੇਡਣ ਜਾਣ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।
7 ਅਪ੍ਰੈਲ ਤੋਂ 27 ਮਈ ਤੱਕ ਆਈ.ਪੀ.ਐੱਲ. ਮੈਚ ਹੋਣੇ ਹਨ। ਅਜਿਹੇ ਵਿਚ ਹੁਣ ਸ਼ਮੀ ਦਾ ਪੂਰੀ ਤਰ੍ਹਾਂ ਠੀਕ ਨਾ ਹੋਣਾ, ਉਨ੍ਹਾਂ ਦੇ ਖੇਡ ਵਿਚ ਅੜਚਨ ਪੈਦਾ ਕਰ ਸਕਦਾ ਹੈ। ਹਾਦਸੇ ਦੇ ਬਾਅਦ ਹੀ ਉਨ੍ਹਾਂ ਦੇ ਨਜ਼ਦੀਕੀਆਂ ਨੇ ਮੀਡੀਆ ਤੋਂ ਦੂਰੀ ਬਣਾਏ ਰੱਖੀ ਹੈ।


Related News