ਸਚਿਨ ਨੂੰ ''ਸੂਚੀਨ'' ਕਹਿਣ ''ਤੇ ਨੀਸ਼ਮ ਨੇ ਟਰੰਪ ਨੂੰ ਲਿਆ ਲੰਮੇ ਹੱਥੀ

02/25/2020 7:29:00 PM

ਨਵੀਂ ਦਿੱਲੀ—   ਨਿਊਜ਼ੀਲੈਂਡ ਟੀਮ ਦੇ ਹਰਫਨਮੌਲਾ ਖਿਡਾਰੀ ਜਿੰਮੀ ਨੀਸ਼ਮ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਨਾਂ ਗਲਤ ਬੋਲਣ 'ਤੇ ਕਿਹਾ ਕਿ ਟਰੰਪ ਨੇ ਸ਼ਾਇਦ ਦਿੱਗਜ ਖਿਡਾਰੀ ਦਾ ਨਾਂ ਕਦੀ ਸੁਣਿਆ ਹੀ ਨਾਂ ਹੋਵੇ। ਨੀਸ਼ਮ ਨੇ ਟਵੀਟ ਕੀਤਾ ਜੋ ਪਹਿਲਾਂ ਨਹੀਂ ਸੁਣਿਆ ਹੋਵੇ ਉਸਦੇ ਗਲਤ ਉਚਾਰਣ (ਬੋਲਣ) ਦੇ ਲਈ ਕਿਉਂ ਕਿਸੇ ਨਾਲ ਨਫਰਤ ਕਰਨਾ, ਉਸ ਨਾਲ ਨਫਰਤ ਕਰਨ ਦੇ ਹੋਰ ਵੀ ਜ਼ਿਆਦਾ ਕਾਰਨ ਹਨ।


ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇਸ ਸਮੇਂ ਭਾਰਤ ਦੌਰੇ 'ਤੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ 'ਨਮਸਤੇ ਟਰੰਪ' ਨਾਂ ਪ੍ਰੋਗਰਾਮ 'ਚ ਸਚਿਨ ਦਾ ਨਾਂ ਗਲਤ ਬੋਲਿਆ ਸੀ। ਉਨ੍ਹਾਂ ਨੇ 'ਸੂਚੀਨ' ਕਿਹਾ ਸੀ। ਟਰੰਪ ਨੇ ਕਿਹਾ ਸੀ ਇਹ ਉਹ ਦੇਸ਼ ਹੈ ਜਿੱਥੇ ਲੋਕ ਦੁਨੀਆ ਭਰ ਦੇ ਮਹਾਨ ਖਿਡਾਰੀ ਵਰਗੇ ਸੂਚੀਨ ਤੇਂਦੁਲਕਰ, ਵਿਰਾਟ ਕੋਹਲੀ ਹੀ ਹੌਸਲਾ ਅਫਜਾਈ ਕਰਦੇ ਹਨ। ਟਰੰਪ ਨੇ ਇਸ ਬਿਆਨ 'ਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੀ ਟਰੰਪ ਨੂੰ ਟਰੋਲ ਕਰ ਦਿੱਤਾ ਸੀ। ਆਈ. ਸੀ. ਸੀ. ਨੇ ਟਰੰਪ ਦਾ ਉਹ ਵੀਡੀਓ ਸ਼ੇਅਰ ਕੀਤਾ, ਜਿਸ 'ਚ ਉਹ ਸਚਿਨ ਦੇ ਨਾਂ ਜਾ ਉਚਾਰਣ (ਬੋਲਣ) ਗਲਤ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਈ. ਸੀ. ਸੀ. ਨੇ ਆਪਣੀ ਅਧਿਕਾਰਿਕ ਵੈੱਬਸਾਈਟ 'ਤੇ ਵੀਡੀਓ ਦਾ ਕੈਪਸ਼ਨ ਦਿੱਤਾ, ' Sach, Such, Satch, Sutch, Sooch । ਕੀ ਕੋਈ ਜਾਣਦਾ ਹੈ?''


Gurdeep Singh

Content Editor

Related News