BWF ਰੈਂਕਿੰਗ: ਲਕਸ਼ਯ ਸੇਨ ਕਰੀਅਰ ਦੇ ਸਰਵੋਤਮ 6ਵੇਂ ਸਥਾਨ ''ਤੇ ਪਹੁੰਚਿਆ

Tuesday, Nov 08, 2022 - 04:56 PM (IST)

BWF ਰੈਂਕਿੰਗ: ਲਕਸ਼ਯ ਸੇਨ ਕਰੀਅਰ ਦੇ ਸਰਵੋਤਮ 6ਵੇਂ ਸਥਾਨ ''ਤੇ ਪਹੁੰਚਿਆ

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਲਕਸ਼ਯ ਸੇਨ ਮੰਗਲਵਾਰ ਨੂੰ ਬੀ.ਡਬਲਿਊ.ਐਫ. ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿੱਚ ਦੋ ਸਥਾਨਾਂ ਦੇ ਸੁਧਾਰ ਨਾਲ ਕਰੀਅਰ ਦੀ ਸਰਵੋਤਮ ਛੇਵੀਂ ਰੈਂਕਿੰਗ ਵਿੱਚ ਪਹੁੰਚ ਗਿਆ ਹੈ। ਅਲਮੋੜਾ ਦੇ ਖਿਡਾਰੀ ਨੇ ਇਸ ਸੀਜ਼ਨ 'ਚ ਸ਼ਾਨਦਾਰ ਫਾਰਮ ਦਿਖਾਇਆ। ਉਸ ਦੇ 25 ਟੂਰਨਾਮੈਂਟਾਂ ਵਿੱਚ 76,424 ਅੰਕ ਹਨ। ਫ੍ਰੈਂਚ ਓਪਨ ਚੈਂਪੀਅਨ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਵੀ ਪੁਰਸ਼ ਡਬਲਜ਼ 'ਚ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ 'ਤੇ ਵਾਪਸੀ ਕਰਨ ਲਈ ਇਕ ਸਥਾਨ ਦਾ ਸੁਧਾਰ ਕੀਤਾ ਹੈ।

ਭਾਰਤੀ ਜੋੜੀ ਨੇ ਦੋ ਬੀ.ਡਬਲਿਊ.ਐਫ. ਸ਼ਵ ਖਿਤਾਬ - ਇੰਡੀਆ ਓਪਨ ਸੁਪਰ 500 ਅਤੇ ਫਰੈਂਚ ਓਪਨ ਸੁਪਰ 750 ਜਿੱਤੇ । ਉਸਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਭਾਰਤ ਦੀ ਥਾਮਸ ਕੱਪ ਜਿੱਤ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਅਤੇ ਈਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਿਸਟੋ ਦੀ ਮਿਕਸਡ ਡਬਲਜ਼ ਜੋੜੀ ਵੀ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਵਿੱਚ ਕ੍ਰਮਵਾਰ 23ਵੇਂ ਅਤੇ 28ਵੇਂ ਸਥਾਨ 'ਤੇ ਪਹੁੰਚ ਗਈ ਹੈ।

ਤ੍ਰਿਸਾ ਅਤੇ ਗਾਇਤਰੀ ਨੇ ਪੰਜ ਸਥਾਨਾਂ ਦੀ ਛਾਲ ਮਾਰੀ,ਜਦਕਿ ਤਨੀਸ਼ਾ ਅਤੇ ਈਸ਼ਾਨ ਨੇ ਦੋ ਸਥਾਨਾਂ ਦੀ ਛਲਾਂਗ ਲਗਾਈ। ਦੋ ਓਲੰਪਿਕ ਤਮਗੇ ਜਿੱਤਣ ਵਾਲੀ ਪੀਵੀ ਸਿੰਧੂ ਵੀ ਇੱਕ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ। ਗਿੱਟੇ ਦੀ ਸੱਟ ਕਾਰਨ ਉਸ ਨੇ ਬਰਮਿੰਘਮ ਖੇਡਾਂ ਤੋਂ ਬਾਅਦ ਕਿਸੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ ਹੈ। ਕਿਦਾਂਬੀ ਸ਼੍ਰੀਕਾਂਤ ਅਤੇ ਐਚਐਸ ਪ੍ਰਣਯ ਪੁਰਸ਼ ਸਿੰਗਲਜ਼ ਰੈਂਕਿੰਗ ਵਿੱਚ ਕ੍ਰਮਵਾਰ 11ਵੇਂ ਅਤੇ 12ਵੇਂ ਸਥਾਨ ਉੱਤੇ ਬਰਕਰਾਰ ਹਨ।


author

cherry

Content Editor

Related News