BWF Ranking : ਪ੍ਰਣਯ ਦੀ ਚੋਟੀ ਦੇ 15 'ਚ ਵਾਪਸੀ, ਲਕਸ਼ੈ ਨੌਵੇਂ ਸਥਾਨ 'ਤੇ ਬਰਕਰਾਰ

Wednesday, Sep 28, 2022 - 02:59 PM (IST)

BWF Ranking : ਪ੍ਰਣਯ ਦੀ ਚੋਟੀ ਦੇ 15 'ਚ ਵਾਪਸੀ, ਲਕਸ਼ੈ ਨੌਵੇਂ ਸਥਾਨ 'ਤੇ ਬਰਕਰਾਰ

ਨਵੀਂ ਦਿੱਲੀ : ਸਟਾਰ ਭਾਰਤੀ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਨੇ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਮੰਗਲਵਾਰ ਨੂੰ ਜਾਰੀ ਨਵੀਂ ਬੀ. ਡਬਲਯੂ. ਐੱਫ. (ਬੈਡਮਿੰਟਨ ਵਿਸ਼ਵ ਮਹਾਸੰਘ) ਵਿਸ਼ਵ ਰੈਂਕਿੰਗ ਵਿਚ ਟਾਪ-15 ਵਿਚ ਵਾਪਸੀ ਕੀਤੀ। ਲਗਾਤਾਰ ਦੋ ਟੂਰਨਾਮੈਂਟਾਂ ਵਿਸ਼ਵ ਚੈਂਪੀਅਨਸ਼ਿਪ ਤੇ ਜਾਪਾਨ ਓਪਨ ਸੁਪਰ 750 ਦੇ ਫਾਈਨਲ ਵਿਚ ਪੁੱਜੇ ਪ੍ਰਣਯ ਇਕ ਸਥਾਨ ਦੇ ਫ਼ਾਇਦੇ ਨਾਲ 15ਵੇਂ ਸਥਾਨ 'ਤੇ ਪੁੱਜ ਗਏ ਹਨ। 

ਨੌਜਵਾਨ ਲਕਸ਼ੈ ਸੇਨ ਨੌਂਵੇਂ ਸਥਾਨ 'ਤੇ ਕਾਇਮ ਹਨ ਤੇ ਪੁਰਸ਼ ਰੈਂਕਿੰਗ ਵਿਚ ਸਿਖਰਲੇ ਭਾਰਤੀ ਖਿਡਾਰੀ ਬਣੇ ਹੋਏ ਹਨ। ਕਿਦਾਂਬੀ ਸ਼੍ਰੀਕਾਂਤ ਇਕ ਸਥਾਨ ਦੇ ਫ਼ਾਇਦੇ ਨਾਲ 11ਵੇਂ ਸਥਾਨ 'ਤੇ ਪੁੱਜ ਗਏ ਹਨ। ਸੱਟ ਕਾਰਨ ਵਿਸ਼ਵ ਚੈਂਪੀਅਨਸ਼ਿਪ ਤੇ ਜਾਪਾਨ ਓਪਨ 'ਚੋਂ ਬਾਹਰ ਰਹੀ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀ. ਵੀ. ਸਿੰਧੂ ਮਹਿਲਾ ਰੈਂਕਿੰਗ ਵਿਚ ਛੇਵੇਂ ਸਥਾਨ 'ਤੇ ਬਣੀ ਹੋਈ ਹੈ। 

ਲੰਡਨ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਇਕ ਸਥਾਨ ਦੇ ਫ਼ਾਇਦੇ ਨਾਲ 31ਵੇਂ ਸਥਾਨ 'ਤੇ ਹੈ। ਰਾਸ਼ਟਰਮੰਡਲ ਖੇਡਾਂ ਵਿਚ ਪਹਿਲੀ ਵਾਰ ਸੋਨ ਤਮਗ਼ਾ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗ਼ਾ ਜਿੱਤਣ ਵਾਲੀ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਜੋੜੀ ਪਹਿਲਾਂ ਵਾਂਗ ਅੱਠਵੇਂ ਸਥਾਨ 'ਤੇ ਬਣੀ ਹੋਈ ਹੈ।


author

Tarsem Singh

Content Editor

Related News