ਬਟਲਰ ਨੇ ਅਵਿਸ਼ਵਾਸਯੋਗ ਪ੍ਰਦਰਸ਼ਨ ਕੀਤਾ : ਵੋਕਸ

Sunday, Aug 09, 2020 - 07:42 PM (IST)

ਮਾਨਚੈਸਟਰ– ਪਾਕਿਸਤਾਨ ਵਿਰੁੱਧ ਪਹਿਲੇ ਟੈਸਟ ਮੁਕਾਬਲੇ ਵਿਚ ਅਜੇਤੂ 84 ਦੌੜਾਂ ਬਣਾਉਣ ਤੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਦੇ ਨਾਲ ਮੈਚ ਜੇਤੂ 139 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੇ ਇੰਗਲੈਂਡ ਦੇ ਖਿਡਾਰੀ ਕ੍ਰਿਸ ਵੋਕਸ ਨੇ ਕਿਹਾ ਹੈ ਕਿ ਬਟਲਰ ਨੇ ਅਵਿਸ਼ਵਾਸਯੋਗ ਪ੍ਰਦਰਸ਼ਨ ਕੀਤਾ। ਇੰਗਲੈਂਡ ਨੇ ਬਟਲਰ ਤੇ ਵੋਕਸ ਦੀਆਂ ਬਿਹਤਰੀਨ ਪਾਰੀਆਂ ਦੇ ਦਮ 'ਤੇ ਪਾਕਿਸਤਾਨ ਨੂੰ ਪਹਿਲੇ ਟੈਸਟ ਵਿਚ 3 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ। ਵੋਕਸ ਨੂੰ ਉਸਦੀ ਪਾਰੀ ਲਈ ਮੈਨ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ। ਵੋਕਸ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਵਿਕਟ 'ਤੇ ਉਤਰ ਖੇਡਣ ਦਾ ਇਹ ਹੀ ਤਰੀਕਾ ਹੈ। ਅਸੀਂ ਜਲਦੀ ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਸੋਚਿਆ ਕਿ ਇਸ ਪਿੱਚ 'ਤੇ ਅਜਿਹਾ ਕੀਤਾ ਜਾ ਸਕਦਾ ਹੈ। ਅਸੀਂ ਸੋਚਿਆ ਕਿ ਸਹੀ ਸਮੇਂ 'ਤੇ ਜਵਾਬੀ ਹਮਲਾ ਕਰਾਂਗੇ ਤੇ ਅਸੀਂ ਅਜਿਹਾ ਕਰਨ ਵਿਚ ਸਫਲ ਹੋਏ।''

PunjabKesari
ਉਸ ਨੇ ਕਿਹਾ,''ਬਟਲਰ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਹ ਅਵਿਸ਼ਵਾਸਯੋਗ ਸੀ ਪਰ ਮੰਦਭਾਗੀ ਉਹ ਆਊਟ ਹੋ ਗਿਆ। ਉਹ ਵਿਸ਼ਵ ਦਾ ਬਿਹਤਰੀਨ ਵਨ ਡੇ ਬੱਲੇਬਾਜ਼ਾਂ ਤੇ ਟੀਚਾ ਹਾਸਲ ਕਨਰ ਵਾਲੇ ਸਰਵਸ੍ਰੇਸ਼ਠ ਖਿਡਾਰੀਆਂ ਵਿਚੋਂ ਇਕ ਹੈ ਤੇ ਉਸ ਨੇ ਅੱਜ ਇਹ ਸਾਬਤ ਕੀਤਾ, ਵਿਸ਼ੇਸ਼ ਤੌਰ 'ਤੇ ਉਸ ਨੇ ਜਿਸ ਤਰ੍ਹਾਂ ਸਪਿਨਰਾਂ ਵਿਰੁੱਧ ਪ੍ਰਦਰਸ਼ਨ ਕੀਤਾ।''


Gurdeep Singh

Content Editor

Related News