ਬਟਲਰ ਨੇ ਤੋੜਿਆ ਵਾਟਸਨ ਦਾ ਰਿਕਾਰਡ, ਹੈਦਰਾਬਾਦ ਵਿਰੁੱਧ ਖੇਡੀ ਦੂਜੀ ਸਭ ਤੋਂ ਤੇਜ਼ ਪਾਰੀ
Sunday, May 02, 2021 - 08:40 PM (IST)
ਨਵੀਂ ਦਿੱਲੀ- ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਚ 'ਚ ਰਾਜਸਥਾਨ ਰਾਇਲਜ਼ ਦੇ ਓਪਨਰ ਬੱਲੇਬਾਜ਼ ਜੋਸ ਬਟਲਰ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡਦੇ ਹੋਏ 124 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੇਨ ਵਾਟਸਨ ਦਾ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਹਾਲਾਂਕਿ ਉਹ ਰਿਸ਼ਭ ਪੰਤ ਦੇ ਰਿਕਾਰਡ ਨੂੰ ਨਹੀਂ ਤੋੜ ਸਕੇ ਤੇ ਸਿਰਫ 4 ਦੌੜਾਂ ਤੋਂ ਖੁੰਝ ਗਏ।
ਇਹ ਖ਼ਬਰ ਪੜ੍ਹੋ- ਮੇਸੀ ਨੇ ਇੰਗਲੈਂਡ ਫੁੱਟਬਾਲ ਦੇ ਸੋਸ਼ਲ ਮੀਡੀਆ ਦੇ ਬਾਈਕਾਟ ਦਾ ਕੀਤਾ ਸਮਰਥਨ
ਸ਼ੇਨ ਵਾਟਸਨ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 117 ਦੌੜਾਂ ਦੀ ਦੂਜੀ ਸਭ ਤੋਂ ਤੇਜ਼ ਪਾਰੀ ਖੇਡੀ ਸੀ ਜਦਕਿ ਪਹਿਲੇ ਸਥਾਨ 'ਤੇ ਪੰਤ ਹੈ, ਜਿਸ ਨੇ ਹੈਦਰਾਬਾਦ ਵਿਰੁੱਧ 128 ਦੌੜਾਂ ਬਣਾਈਆਂ ਹਨ। ਬਟਲਰ ਨੇ ਅੱਜ 124 ਦੌੜਾਂ ਦੀ ਪਾਰੀ ਖੇਡ ਕੇ ਵਾਟਸਨ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ ਅਤੇ ਹੈਦਰਾਬਾਦ ਵਿਰੁੱਧ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਉਹ ਰਾਜਸਥਾਨ ਵਲੋਂ ਆਈ. ਪੀ. ਐੱਲ. 'ਚ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ।
ਆਈ. ਪੀ. ਐੱਲ. 'ਚ ਰਾਜਸਥਾਨ ਦੇ ਲਈ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼
ਯੂਸਫ ਬਨਾਮ ਮੁੰਬਈ (2010)
ਅਜਿੰਕਯ ਰਹਾਣੇ ਬਨਾਮ ਬੈਂਗਲੁਰੂ (2012)
ਸ਼ੇਨ ਵਾਟਸਨ ਬਨਾਮ ਚੇਨਈ (2013)
ਸ਼ੇਨ ਵਾਟਸਨ ਬਨਾਮ ਕੋਲਕਾਤਾ (2015)
ਸੰਜੂ ਸੈਮਸਨ ਬਨਾਮ ਐੱਸ. ਆਰ. ਐੱਚ. (2019)
ਅਜਿੰਕਯ ਰਹਾਣੇ ਬਨਾਮ ਦਿੱਲੀ (2019)
ਬੇਨ ਸਟੋਕਸ ਬਨਾਮ ਮੁੰਬਈ (2020)
ਸੰਜੂ ਸੈਮਸਨ ਬਨਾਮ ਪੀ. ਬੀ. ਕੇ. ਐੱਸ. (2021)
ਜੋਸ ਬਟਲਰ ਬਨਾਮ ਹੈਦਰਾਬਾਦ (ਅੱਜ)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।