ਜਸਪ੍ਰੀਤ ਬੁਮਰਾਹ ਨੇ ਟੀ-20 ਰੈਂਕਿੰਗ ''ਚ 10 ਸਥਾਨਾਂ ਦੀ ਲਗਾਈ ਛਲਾਂਗ

Wednesday, Nov 03, 2021 - 04:08 PM (IST)

ਜਸਪ੍ਰੀਤ ਬੁਮਰਾਹ ਨੇ ਟੀ-20 ਰੈਂਕਿੰਗ ''ਚ 10 ਸਥਾਨਾਂ ਦੀ ਲਗਾਈ ਛਲਾਂਗ

ਦੁਬਈ (ਭਾਸ਼ਾ)- ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਆਈ.ਸੀ.ਸੀ. ਦੀ ਪੁਰਸ਼ ਟੀ-20 ਰੈਂਕਿੰਗ 'ਚ ਬੱਲੇਬਾਜ਼ਾਂ ਦੀ ਸੂਚੀ ਵਿਚ ਇਕ ਸਥਾਨ ਦੇ ਫਾਇਦੇ ਨਾਲ 23ਵੇਂ ਸਥਾਨ 'ਤੇ ਪਹੁੰਚ ਗਏ ਹਨ, ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 10 ਸਥਾਨਾਂ ਦੀ ਛਲਾਂਗ ਲਗਾ ਕੇ 24ਵੇਂ ਸਥਾਨ 'ਤੇ ਪਹੁੰਚ ਗਏ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਲਗਾਤਾਰ 2 ਅਰਧ ਸੈਂਕੜੇ ਜੜਨ ਤੋਂ ਬਾਅਦ ਤਾਜ਼ਾ ਬੱਲੇਬਾਜ਼ੀ ਸੂਚੀ ਵਿਚ ਇੰਗਲੈਂਡ ਦੇ ਡੇਵਿਡ ਮਲਾਨ ਦੀ ਜਗ੍ਹਾ ਨੰਬਰ ਇਕ ਬੱਲੇਬਾਜ਼ ਬਣ ਗਏ ਹਨ।

ਇਹ ਵੀ ਪੜ੍ਹੋ : ਖੇਡ ਮੰਤਰਾਲਾ ਵੱਲੋਂ ਰਾਸ਼ਟਰੀ ਪੁਰਸਕਾਰਾਂ ਨੂੰ ਮਨਜ਼ੂਰੀ, ਪੰਜਾਬ ਦੇ ਇਸ ਗੱਭਰੂ ਨੂੰ ਮਿਲੇਗਾ 'ਖੇਲ ਰਤਨ'

ਉਹ ਆਪਣੇ ਕਰੀਅਰ ਵਿਚ ਛੇਵੀਂ ਵਾਰ ਸਿਖ਼ਰ ’ਤੇ ਪਹੁੰਚੇ ਹੈ। ਉਹ ਇਸ ਸਮੇਂ ਵਨਡੇ 'ਚ ਵੀ ਨੰਬਰ ਇਕ ਬੱਲੇਬਾਜ਼ ਹਨ। ਇੰਗਲੈਂਡ ਦੇ ਖਿਡਾਰੀਆਂ ਦਾ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਅਸਰ ਰੈਂਕਿੰਗ 'ਤੇ ਵੀ ਦੇਖਣ ਨੂੰ ਮਿਲਿਆ। ਜੋਸ ਬਟਲਰ ਅੱਠ ਸਥਾਨ ਚੜ੍ਹ ਕੇ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਨੌਵੇਂ ਸਥਾਨ 'ਤੇ ਪਹੁੰਚ ਗਏ ਹਨ, ਜਦੋਂਕਿ ਜੇਸਨ ਰਾਏ ਪੰਜ ਸਥਾਨ ਚੜ੍ਹ ਕੇ 14ਵੇਂ ਸਥਾਨ 'ਤੇ ਪਹੁੰਚ ਗਏ ਹਨ। ਦੱਖਣੀ ਅਫਰੀਕਾ ਅਤੇ ਇੰਗਲੈਂਡ ਖਿਲਾਫ਼ ਤਿੰਨ-ਤਿੰਨ ਵਿਕਟਾਂ ਲੈਣ ਕਾਰਨ ਸ਼੍ਰੀਲੰਕਾ ਦੇ ਲੈੱਗ ਸਪਿਨਰ ਵਨਿੰਦੂ ਹਸਰੰਗਾ ਆਪਣੇ ਕਰੀਅਰ 'ਚ ਪਹਿਲੀ ਵਾਰ ਗੇਂਦਬਾਜ਼ਾਂ ਦੀ ਸੂਚੀ 'ਚ ਨੰਬਰ ਇਕ ਸਥਾਨ 'ਤੇ ਕਾਬਿਜ ਹੋਏ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਤਬਰੇਜ਼ ਸ਼ਮਸੀ ਦੀ ਥਾਂ ਲਈ ਹੈ, ਜੋ ਅਪ੍ਰੈਲ ਤੋਂ ਸਿਖ਼ਰ 'ਤੇ ਕਾਬਿਜ ਸਨ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ

ਗੇਂਦਬਾਜ਼ਾਂ ਦੀ ਸੂਚੀ ਵਿਚ ਸਿਖ਼ਰ ਚਾਰ ਸਥਾਨਾਂ 'ਤੇ ਕਲਾਈ ਦੇ ਸਪਿਨਰ ਕਾਬਿਜ ਹਨ। ਹਸਰੰਗਾ ਅਤੇ ਸ਼ਮਸੀ ਤੋਂ ਬਾਅਦ ਇੰਗਲੈਂਡ ਦੇ ਆਦਿਲ ਰਾਸ਼ਿਦ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਦਾ ਨੰਬਰ ਆਉਂਦਾ ਹੈ। ਤੇਜ਼ ਗੇਂਦਬਾਜ਼ਾਂ 'ਚ ਦੱਖਣੀ ਅਫਰੀਕਾ ਦੇ ਐਨਰਿਚ ਨੋਰਕੀਆ 18 ਸਥਾਨਾਂ ਦੀ ਛਲਾਂਗ ਲਗਾ ਕੇ ਸੱਤਵੇਂ ਸਥਾਨ 'ਤੇ ਪਹੁੰਚ ਗਏ ਹਨ।  ਆਲਰਾਊਂਡਰਾਂ ਦੀ ਸੂਚੀ 'ਚ ਅਫ਼ਗਾਨਿਸਤਾਨ ਦੇ ਮੁਹੰਮਦ ਨਬੀ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਦੇ ਬਰਾਬਰ 271 ਰੇਟਿੰਗ ਅੰਕ ਲੈ ਕੇ ਸਿਖ਼ਰ 'ਤੇ ਪਹੁੰਚ ਗਏ ਹਨ। ਹਸਾਰੰਗਾ ਇਸ ਸੂਚੀ 'ਚ ਚੌਥੇ ਸਥਾਨ 'ਤੇ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News