ਸ਼੍ਰੀਲੰਕਾ ਖਿਲਾਫ ਪੁਣੇ T20 'ਚ ਅਸ਼ਵਿਨ-ਚਾਹਲ ਦਾ ਰਿਕਾਰਡ ਤੋੜਨ ਉਤਰੇਗਾ ਬੁਮਰਾਹ

01/10/2020 11:51:25 AM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਇਕ ਬਿਹਤਰੀਨ ਉਪਲਬੱਧੀ ਹਾਸਲ ਕਰਨ ਤੋਂ ਸਿਰਫ਼ ਇਕ ਵਿਕਟ ਦੂਰ ਹੈ। ਜੇਕਰ ਬੁਮਰਾਹ ਸ਼੍ਰੀਲੰਕਾ ਖਿਲਾਫ ਸ਼ੁੱਕਰਵਾਰ ਨੂੰ ਪੁਣੇ 'ਚ ਖੇਡੇ ਜਾਣ ਵਾਲੇ ਤੀਜੇ ਟੀ-20 ਮੈਚ 'ਚ ਇਕ ਵਿਕਟ ਅਤੇ ਲੈ ਲੈਂਦੇ ਹਨ ਤਾਂ ਉਹ ਟੀ-20 ਅੰਤਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਜਾਵੇਗਾ।PunjabKesari
ਅਜੇ ਬੁਮਰਾਹ ਦੇ ਨਾਂ ਇਸ ਫਾਰਮੈਟ 'ਚ 52 ਵਿਕਟਾਂ ਦਰਜ ਹਨ ਅਤੇ ਉਹ ਰਵਿਚੰਦਰਨ ਅਸ਼ਵਿਨ (52) ਅਤੇ ਯੂਜ਼ਵੇਂਦਰ ਚਾਹਲ (52) ਦੇ ਨਾਲ ਬਰਾਬਰੀ 'ਤੇ ਹੈ। ਬੁਮਰਾਹ ਨੇ ਜਿੱਥੇ 44 ਮੈਚਾਂ 'ਚ 52 ਵਿਕਟਾਂ ਲਈਆਂ ਹਨ, ਤਾਂ ਉਥੇ ਹੀ ਅਸ਼ਵਿਨ ਨੇ ਇਸ ਦੇ ਲਈ 46 ਅਤੇ ਚਾਹਲ ਨੇ 36 ਮੈਚ ਖੇਡੇ ਹਨ। ਬੁਮਰਾਹ ਨੇ ਇੰਦੌਰ 'ਚ ਖੇਡੇ ਗਏ ਦੂਜੇ ਟੀ-20 ਮੈਚ 'ਚ ਇਕ ਵਿਕਟ ਹਾਸਲ ਕੀਤੀ ਸੀ।PunjabKesari

ਟੀ-20 ਅੰਤਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਸਫਲ ਭਾਰਤੀ ਗੇਂਦਬਾਜ਼
ਜਸਪ੍ਰੀਤ ਬੁਮਰਾਹ-52 ਵਿਕਟਾਂ (44 ਮੈਚ)
ਯੂਜ਼ਵੇਂਦਰ ਚਾਹਲ -52 ਵਿਕਟਾਂ (36 ਮੈਚ) 
ਰਵਿਚੰਦਰਨ ਅਸ਼ਵਿਨ-52 ਵਿਕਟਾਂ (46 ਮੈਚ)
ਭੁਵਨੇਸ਼ਵਰ ਕੁਮਾਰ-41 ਵਿਕਟਾਂ (43 ਮੈਚ)
ਕੁਲਦੀਪ ਯਾਦਵ-39 ਵਿਕਟਾਂ (21 ਮੈਚ)

ਬੁਮਰਾਹ ਨੇ ਇੰਦੌਰ 'ਚ ਖੇਡੇ ਗਏ ਦੂਜੇ ਟੀ-20 ਨਾਲ ਸੱਟ ਲੱਗਣ ਤੋਂ ਲਗਭਗ ਚਾਰ ਮਹੀਨਿਆਂ ਬਾਅਦ ਵਾਪਸੀ ਕੀਤੀ ਸੀ। ਭਾਰਤ ਨੇ ਉਹ ਮੈਚ 7 ਵਿਕਟਾਂ ਨਾਲ ਆਸਾਨੀ ਨਾਲ ਜਿੱਤ ਲਿਆ ਸੀ। ਪਿੱਠ ਦੀ ਸੱਟ ਦੀ ਵਜ੍ਹਾ ਤੋਂ ਲੰਬੇ ਸਮੇਂ ਬਾਅਦ ਵਾਪਸੀ ਕਰਨ ਵਾਲੇ ਬੁਮਰਾਹ ਨੇ ਸ਼੍ਰੀਲੰਕਾ ਖਿਲਾਫ ਇੰਦੌਰ ਟੀ-20 'ਚ ਪਹਿਲੀ ਗੇਂਦ ਵਾਇਡ ਸੁੱਟੀ ਅਤੇ ਦੂਜੀ ਗੇਂਦ 'ਤੇ ਉਨ੍ਹਾਂ ਖਿਲਾਫ ਚੌਕਾ ਲਗਾ ਅਤੇ ਉਨ੍ਹਾਂ ਨੇ ਇਸ ਓਵਰ 'ਚ ਸੱਤ ਦੌੜਾਂ ਖਰਚ ਕੀਤੀਆਂ।PunjabKesari 

ਇਸ ਤੋਂ ਬਾਅਦ ਉਸ ਦੇ ਅਗਲੇ ਓਵਰ 'ਚ ਵੀ ਦਾਨੁਸ਼ਕਾ ਗੁਣਾਥਿਲਾਕਾ ਅਤੇ ਆਵਿਸ਼ਕਾ ਫਰਨਾਂਡੋ ਨੇ ਇਸ ਸਟਾਰ ਗੇਂਦਬਾਜ਼ ਖਿਲਾਫ ਚੌਕੇ ਜੜੇ ਅਤੇ ਅਜਿਹਾ ਲਗਾ ਕਿ ਉਹ ਲੈਅ 'ਚ ਨਹੀਂ ਹੈ ਪਰ ਮੈਚ ਦੇ ਆਖਰੀ ਓਵਰ 'ਚ ਉਸ ਨੇ ਆਪਣਾ ਕਮਾਲ ਦਿਖਾਇਆ ਅਤੇ ਪਾਰੀ ਦੇ 17ਵੇਂ ਓਵਰ 'ਚ ਇਕ ਸ਼ਾਨਦਾਰ ਗੇਂਦ 'ਤੇ ਦਾਸੁਨ ਸ਼ਨਾਕਾ ਨੂੰ ਬੋਲਡ ਆਊਟ ਕਰ ਦਿੱਤਾ।


Related News