ਬੁਮਰਾਹ ਨੇ ਤੋੜਿਆ ਬ੍ਰਾਇਨ ਲਾਰਾ ਦਾ ਰਿਕਾਰਡ, ਸਾਬਕਾ ਦਿੱਗਜ ਨੇ ਇੰਝ ਦਿੱਤੀ ਵਧਾਈ

Sunday, Jul 03, 2022 - 03:41 PM (IST)

ਬੁਮਰਾਹ ਨੇ ਤੋੜਿਆ ਬ੍ਰਾਇਨ ਲਾਰਾ ਦਾ ਰਿਕਾਰਡ, ਸਾਬਕਾ ਦਿੱਗਜ ਨੇ ਇੰਝ ਦਿੱਤੀ ਵਧਾਈ

ਸਪੋਰਟਸ ਡੈਸਕ- ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਵਿਚ ਭਾਰਤ ਦੀ ਪਹਿਲੀ ਪਾਰੀ ਦੇ 84ਵੇਂ ਓਵਰ ਵਿਚ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਦੇ ਇਕ ਓਵਰ ਵਿਚ 35 ਦੌੜਾਂ ਬਣਾਈਆਂ। ਇਸ ਵਿਚ ਬੁਮਰਾਹ ਦੇ ਬੱਲੇ ਤੋਂ 29 ਦੌੜਾਂ ਨਿਕਲੀਆਂ ਜਦਕਿ ਛੇ ਦੌੜਾਂ ਵਾਧੂ (ਪੰਜ ਵਾਈਡ ਤੇ ਇਕ ਨੋ ਬਾਲ) ਬਣੀਆਂ। ਬਰਾਡ ਦਾ ਇਹ ਓਵਰ ਟੈਸਟ ਮੈਚ ਦੇ ਇਤਿਹਾਸ ਵਿਚ ਸਭ ਤੋਂ ਮਹਿੰਗਾ ਓਵਰ ਹੈ। 

ਬੁਮਰਾਹ ਨੇ ਇਸ ਨਾਲ ਹੀ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬਰਾਇਨ ਲਾਰਾ ਦਾ 19 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਇਹ ਵਿਸ਼ਵ ਰਿਕਾਰਡ 18 ਸਾਲ ਤਕ ਲਾਰਾ ਦੇ ਨਾਂ ਰਿਹਾ ਜੋ ਉਨ੍ਹਾਂ ਨੇ 2003-04 ਵਿਚ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿਨਰ ਰਾਬਿਨ ਪੀਟਰਸਨ 'ਤੇ 28 ਦੌੜਾਂ ਬਣਾ ਕੇ ਹਾਸਲ ਕੀਤਾ ਸੀ ਜਿਸ ਵਿਚ ਛੇ ਸਹੀ ਗੇਂਦਾਂ ਵਿਚ ਚਾਰ ਚੌਕੇ ਤੇ ਦੋ ਛੱਕੇ ਸ਼ਾਮਲ ਸਨ। 

ਲਾਰਾ ਨੇ ਟਵੀਟ ਕੀਤਾ, ਯੁਵਾ ਜਸਪ੍ਰੀਤ ਬੁਮਰਾਹ ਨੂੰ ਟੈਸਟ 'ਚ ਇਕ ਓਵਰ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਤੋੜਨ 'ਤੇ ਵਧਾਈ। ਚੰਗਾ ਹੋਇਆ। ਲਾਰਾ ਦਾ ਟਵੀਟ ਛੇਤੀ ਹੀ ਵਾਇਰਲ ਹੋ ਗਿਆ ਤੇ ਪ੍ਰਸ਼ੰਸਕਾਂ ਨੇ ਬੁਮਰਾਹ ਦੀ ਸ਼ਲਾਘਾ ਕਰਨ ਲਈ ਮਹਾਨ ਬੱਲੇਬਾਜ਼ੀ ਦੀ ਸ਼ਲਾਘਾ ਕੀਤੀ। 

PunjabKesari


author

Tarsem Singh

Content Editor

Related News