ਬੁਮਰਾਹ ਨੇ ''ਕ੍ਰਾਸ-ਸੀਮ'' ਸੁੱਟਣ ਨੂੰ ਕਿਹਾ ਤੇ ਇਹ ਕਾਰਗਰ ਰਿਹਾ : ਇਸ਼ਾਂਤ
Sunday, Aug 25, 2019 - 03:36 AM (IST)

ਨਾਰਥ ਸਾਊਂਡ (ਐਂਟੀਗਾ)— ਇਸ਼ਾਂਤ ਸ਼ਰਮਾ ਵਲੋਂ ਅੰਤ ਵਿਚ ਹਾਸਲ ਕੀਤੀਆਂ ਗਈਆਂ ਵਿਕਟਾਂ ਨਾਲ ਵੈਸਟਇੰਡੀਜ਼ ਦੀ ਟੀਮ ਪਸਤ ਹੋ ਗਈ ਤੇ ਭਾਰਤ ਦੇ ਸੀਨੀਅਰ ਤੇਜ਼ ਗੇਂਦਬਾਜ਼ ਨੇ ਇਸ ਦਾ ਸਿਹਰਾ ਆਪਣੇ ਗੇਂਦਬਾਜ਼ੀ ਭਾਈਵਾਲ ਜਸਪ੍ਰੀਤ ਬੁਮਰਾਹ ਦੀ ਸਲਾਹ ਨੂੰ ਦਿੱਤਾ, ਜਿਸ ਨੇ ਉਸ ਨੂੰ 'ਕ੍ਰਾਸ-ਸੀਮ' ਸੁੱਟਣ ਨੂੰ ਕਿਹਾ ਸੀ। ਇਸ਼ਾਂਤ ਨੇ ਕੱਲ 42 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ, ਜਿਸ ਵਿਚ ਉਸ ਨੇ ਆਖਰੀ ਤਿੰਨ ਓਵਰਾਂ ਵਿਚ 3 ਵਿਕਟਾਂ ਲਈਆਂ, ਜਿਸ ਨਾਲ ਉਸ ਨੇ 9ਵੀਂ ਵਾਰ ਟੈਸਟ ਵਿਚ ਇਹ ਰਿਕਾਰਡ ਹਾਸਲ ਕੀਤਾ।
ਉਸ ਨੇ ਕਿਹਾ, ''ਮੀਂਹ ਪਿਆ ਸੀ ਤੇ ਗੇਂਦ ਗਿੱਲੀ ਹੋ ਗਈ ਸੀ। ਗੇਂਦ ਤੋਂ ਕੁਝ ਨਹੀਂ ਹੋ ਰਿਹਾ ਸੀ। ਇਸ ਲਈ ਸਾਨੂੰ ਲੱਗਾ ਕਿ ਅਸੀਂ 'ਕ੍ਰਾਸ-ਸੀਮ' ਨਾਲ ਗੇਂਦਬਾਜ਼ੀ ਕਰ ਸਕਦੇ ਹਾਂ। ਪਿੱਚ ਵਿਚ ਬਾਊਂਸ ਸੀ। ਅਸਲ ਵਿਚ ਬੁਮਰਾਹ ਨੇ ਮੈਨੂੰ ਕਿਹਾ ਕਿ ਅਸੀਂ ਕ੍ਰਾਸ-ਸੀਮ ਸੁੱਟਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਗੇਂਦ ਨਾਲ ਕੁਝ ਜ਼ਿਆਦਾ ਨਹੀਂ ਹੋ ਰਿਹਾ।''
ਉਸ ਨੇ ਕਿਹਾ, ''ਕੋਸ਼ਿਸ਼ ਇਹ ਸੀ ਕਿ ਜੇਕਰ ਤੁਸੀਂ ਵਿਰੋਧੀ ਟੀਮ ਨੂੰ ਜਲਦ ਆਊਟ ਕਰ ਦਿਓਗੋ ਤਾਂ ਤੁਹਾਡੀ ਟੀਮ ਲਈ ਚੰਗਾ ਹੋਵੇਗਾ। ਅਸੀਂ ਇਸ ਦੀ ਕੋਸ਼ਿਸ਼ ਕੀਤੀ ਕਿ ਅਸੀਂ ਅਜਿਹਾ ਕਰਨ 'ਚ ਸਫਲ ਰਹੀਏ।''