ਸਾਡੀ ਹਾਰ ਦਾ ਵੱਡਾ ਕਾਰਨ ਬੁਮਰਾਹ ਦਾ ਸਪੈੱਲ ਰਿਹਾ : ਗੁਲਬਦਿਨ
Sunday, Jun 23, 2019 - 06:34 PM (IST)

ਸਾਊਥੰਪਟਨ— ਕਪਤਾਨ ਗੁਲਬਦਿਨ ਨਾਯਬ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਦੇ 29ਵੇਂ ਓਵਰ ਵਿਚ 2 ਵਿਕਟਾਂ ਲੈਣਾ ਮੈਚ ਦਾ ਪਾਸਾ ਬਦਲਣ ਵਾਲਾ ਰਿਹਾ, ਜਿਸ ਨਾਲ ਅਫਗਾਨਿਸਤਾਨ ਨੂੰ ਇੱਥੇ ਵਿਸ਼ਵ ਕੱਪ ਵਿਚ ਭਾਰਤ ਹੱਥੋਂ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਗੁਲਬਦਿਨ ਨੇ ਕਿਹਾ, ''ਸਿਹਰਾ ਬੁਮਰਾਹ ਦੇ ਸੈੱਪਲ (29ਵੇਂ ਓਵਰ) ਨੂੰ ਜਾਂਦਾ ਹੈ। ਉਹ ਦੁਨੀਆ ਦਾ ਨੰਬਰ ਇਕ ਗੇਂਦਬਾਜ਼ ਹੈ ਤੇ ਉਸ ਨੇ ਕਾਫੀ ਚੰਗੀ ਗੇਂਦਬਾਜ਼ੀ ਕੀਤੀ। ਸ਼ੰਮੀ ਨੇ ਆਖਰੀ ਓਵਰ ਵਿਚ ਸੱਚਮੁੱਤ ਬਿਹਤਰੀਨ ਗੇਂਦਬਾਜ਼ੀ ਕੀਤੀ। ਨਜੀਬ ਤੇ ਰਾਸ਼ਿਦ ਨੇ ਗਲਤੀਆਂ ਕੀਤੀਆਂ ਪਰ ਸਿਹਰਾ ਭਾਰਤੀ ਗੇਂਦਬਾਜ਼ੀ ਦਲ ਨੂੰ ਜਾਂਦਾ ਹੈ।''