ਕੋਰੋਨਾ ਦੇ ਮੱਦੇਨਜ਼ਰ ਬ੍ਰਿਟਿਸ਼ ਸਰਕਾਰ ਦੀ ਅਪੀਲ, ਪ੍ਰੀਮੀਅਰ ਲੀਗ ਦੇ ਖਿਡਾਰੀ ਗਲੇ ਮਿਲਣ ਤੋਂ ਕਰਨ ਗੁਰੇਜ਼
Thursday, Jan 14, 2021 - 01:03 PM (IST)
ਲੰਡਨ (ਭਾਸ਼ਾ) : ਫੁੱਟਬਾਲ ਖਿਡਾਰੀਆਂ ਦੇ ਮੈਦਾਨ ’ਤੇ ਜਸ਼ਨ ਮਨਾਉਂਦੇ ਹੋਏ ਗਲੇ ਲੱਗਣ ਅਤੇ ਕਿੱਸ ਕਰਨ ਤੋਂ ਪਰੇਸ਼ਾਨ ਬ੍ਰਿਟਿਸ਼ ਸਰਕਾਰ ਨੇ ਕੋਰੋਨਾ ਇੰਫੈਕਸ਼ਨ ਦੇ ਖ਼ਤਰੇ ਤੋਂ ਬਚਣ ਲਈ ਖਿਡਾਰੀਆਂ ਨੂੰ ਇਸ ਤੋਂ ਗੁਰੇਜ਼ ਰੱਖਣ ਲਈ ਕਿਹਾ ਹੈ। ਪ੍ਰੀਮੀਅਰ ਲੀਗ ਟੀਮਾਂ ਵਿਚ ਕੋਰੋਨਾ ਇੰਫੈਕਸ਼ਨ ਕਾਰਨ ਕਈ ਮੈਚ ਮੁਲਤਵੀ ਕਰਨੇ ਪਏ ਹਨ।
ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ
ਇਸ ਦੇ ਮੱਦੇਨਜ਼ਰ ਖੇਡ ਮੰਤਰੀ ਨਾਈਜੇਲ ਹਡਲਸਟੋਨ ਨੇ ਬੁੱਧਵਾਰ ਨੂੰ ਕਿਹਾ, ‘ਦੇਸ਼ ਵਿਚ ਸਾਰਿਆਂ ਨੂੰ ਆਪਣੇ ਤੌਰ ਤਰੀਕਿਆਂ ਵਿਚ ਬਦਲਾਅ ਲਿਆਉਣਾ ਹੋਵੇਗਾ। ਫੁਟਬਾਲਰ ਨਿਯਮਾਂ ਨੂੰ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦੇ। ਕੋਰੋਨਾ ਪ੍ਰੋਟੋਕਾਲ ਫੁੱਟਬਾਲ ’ਤੇ ਵੀ ਲਾਗੂ ਹੁੰਦਾ ਹੈ।’
ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ
ਹਡਲਸਟੋਨ ਨੇ ਇਸ ਟਵੀਟ ਦੇ ਨਾਲ ਇਹ ਖ਼ਬਰ ਵੀ ਲਿੰਕ ਕੀਤੀ ਹੈ, ਜਿਸ ਵਿਚ ਲੀਗ ਨੇ ਕਲੱਬਾਂ ਨੂੰ ਪੱਤਰ ਲਿੱਖ ਕੇ ਖਿਡਾਰੀਆਂ ਨੂੰ ਹੱਥ ਮਿਲਾਉਣ, ਹਾਈ-ਫਾਈ ਅਤੇ ਗਲੇ ਲਗਾਉਣ ਤੋਂ ਬਚਣ ਲਈ ਕਿਹਾ ਸੀ। ਸ਼ੇਫੀਲਡ ਯੁਨਾਈਟਡ ਅਤੇ ਮੈਨਚੇਸਟਰ ਯੁਨਾਈਟਡ ਵਿਚ ਖਿਡਾਰੀਆਂ ਨੇ ਇਹ ਚਿਤਾਵਨੀ ਨਹੀਂ ਮੰਨੀ ਅਤੇ ਗੋਲ ਕਰਨ ’ਤੇ ਪੁਰਾਣੇ ਅੰਦਾਜ਼ ਵਿਚ ਹੀ ਜਸ਼ਨ ਮਨਾਉਂਦੇ ਦੇਖੇ ਗਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।