ਨਿਸ਼ੀਕੋਰੀ ਨੇ 3 ਸਾਲ ਬਾਅਦ ਜਿੱਤਿਆ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਖਿਤਾਬ

Sunday, Jan 06, 2019 - 08:21 PM (IST)

ਨਿਸ਼ੀਕੋਰੀ ਨੇ 3 ਸਾਲ ਬਾਅਦ ਜਿੱਤਿਆ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਖਿਤਾਬ

ਬ੍ਰਿਸਬੇਨ : ਜਾਪਾਨ ਦੇ ਧਾਕੜ ਟੈਨਿਸ ਖਿਡਾਰੀ ਕੇਈ ਨਿਸ਼ੀਕੋਰੀ ਨੇ ਰੂਸ ਦੇ ਡੇਨਿਲ ਮੇਦਵੇਦੇਵ ਨੂੰ ਐਤਵਾਰ ਨੂੰ 6-4, 3-6, 6-2 ਨਾਲ ਹਰਾ ਕੇ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ, ਜਿਹੜਾ ਉਸਦਾ ਤਿੰਨ ਸਾਲ ਬਾਅਦ ਪਹਿਲਾ ਖਿਤਾਬ ਹੈ।

PunjabKesari

ਦੂਜਾ ਦਰਜਾ ਪ੍ਰਾਪਤ 29 ਸਾਲਾ ਨਿਸ਼ੀਕੋਰੀ ਨੇ ਚੌਥੀ ਸੀਡ ਮੇਦਵੇਦੇਵ ਨੂੰ ਪੈਟ ਰਾਫਟਰ ਏਰੇਨਾ ਵਿਚ 2 ਘੰਟੇ 4 ਮਿੰਟ ਵਿਚ ਹਰਾ ਕੇ ਖਿਤਾਬ ਜਿੱਤ ਲਿਆ। ਵਿਸ਼ਵ ਰੈਂਕਿੰਗ ਵਿਚ ਨੌਵੇਂ ਨੰਬਰ ਦੇ ਜਾਪਾਨੀ ਖਿਡਾਰੀ ਨੇ 2016 ਤੋਂ ਬਾਅਦ ਆਪਣਾ ਪਹਿਲਾ ਖਿਤਾਬ ਤੇ ਓਵਰਆਲ 12ਵਾਂ ਏ. ਟੀ. ਪੀ. ਟੂਰ ਖਿਤਾਬ ਜਿੱਤਿਆ। ਨਿਸ਼ੀਕੋਰੀ ਸਾਲ 2017 ਵਿਚ ਗ੍ਰਿਗੋਰ ਦਿਮਿਤ੍ਰੋਵ ਤੋਂ ਹਾਰ ਕੇ ਉਪ ਜੇਤੂ ਰਿਹਾ ਸੀ।
ਨਿਸ਼ੀਕੋਰੀ ਨੇ ਇਸ ਸਾਲ ਜਿੱਤ ਨਾਲ ਮੇਦਵੇਦੇਵ ਤੋਂ ਪਿਛਲੇ ਸਾਲ ਟੋਕੀਓ ਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਲੈ ਲਿਆ। ਨਿਸ਼ੀਕੋਰੀ ਨੇ ਇਸ ਜਿੱਤ ਤੋਂ ਪਹਿਲਾਂ 9 ਫਾਈਨਲ ਗੁਆਏ ਸਨ ਪਰ ਇਸ ਜਿੱਤ ਨਾਲ ਉਹ ਬ੍ਰਿਸਬੇਨ ਵਿਚ ਖਿਤਾਬ ਜਿੱਤਣ ਵਾਲਾ ਪਹਿਲਾ ਜਾਪਾਨੀ ਖਿਡਾਰੀ ਬਣ ਗਿਆ। ਜਾਪਾਨੀ ਖਿਡਾਰੀ ਨੂੰ ਇਸ ਜਿੱਤ ਤੋਂ 250 ਰੈਂਕਿੰਗ ਅੰਕ ਤੇ 90, 990 ਡਾਲਰ ਮਿਲੇ, ਜਦਕਿ ਰੂਸੀ ਖਿਡਾਰੀ ਨੂੰ 150 ਅੰਕ ਤੇ 49,205 ਡਾਲਰ ਮਿਲੇ।


Related News