ਜਾਇਸਵਾਲ ਤੇ ਗਿੱਲ ਦੇ ਸ਼ਾਨਦਾਰ ਅਰਧ ਸੈਂਕੜੇ, ਭਾਰਤ ਜਿੱਤਿਆ, ਸੀਰੀਜ਼ 2-2 ਨਾਲ ਕੀਤੀ ਬਰਾਬਰ

Sunday, Aug 13, 2023 - 12:16 AM (IST)

ਜਾਇਸਵਾਲ ਤੇ ਗਿੱਲ ਦੇ ਸ਼ਾਨਦਾਰ ਅਰਧ ਸੈਂਕੜੇ, ਭਾਰਤ ਜਿੱਤਿਆ, ਸੀਰੀਜ਼ 2-2 ਨਾਲ ਕੀਤੀ ਬਰਾਬਰ

ਸਪੋਰਟਸ ਡੈਸਕ-ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਫਲੋਰਿਡਾ ਦੇ ਲਾਰਡਹਿਲ ਦੇ ਮੈਦਾਨ ’ਚ ਖੇਡਿਆ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵੈਸਟਇੰਡੀਜ਼ ਨੇ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 178 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 179 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਓਪਨਿੰਗ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਤੋੜਿਆ ਪਾਕਿਸਤਾਨ ਦਾ ਰਿਕਾਰਡ, ਮਲੇਸ਼ੀਆ ਨੂੰ ਹਰਾ ਕੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ

ਯਸਸ਼ਵੀ ਜਾਇਸਵਾਲ ਨੇ ਅਜੇਤੂ 84 ਦੌੜਾਂ ਬਣਾਈਆਂ ਤੇ ਸ਼ੁਭਮਨ ਗਿੱਲ 77 ਦੌੜਾਂ ਬਣਾ ਕੇ ਆਊਟ ਹੋਇਆ। ਤਿਲਕ ਵਰਮਾ ਨੇ 7 ਦੌੜਾਂ ਬਣਾਈਆਂ। ਭਾਰਤ ਨੇ 17 ਓਵਰਾਂ ’ਚ 179 ਦੌੜਾਂ ਬਣਾ ਕੇ 9 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਤਰ੍ਹਾਂ ਭਾਰਤ ਨੇ ਚੌਥਾ ਮੈਚ ਵੀ ਜਿੱਤ ਕੇ 5 ਟੀ 20 ਮੈਚਾਂ ਦੀ ਸੀਰੀਜ਼ 2-2 ਨਾਲ ਬਰਾਬਰ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਰੂਸ ਖਿਲਾਫ਼ ਯੂਕ੍ਰੇਨ ਲਈ ਜੰਗ ਦੇ ਮੈਦਾਨ ’ਚ ਲੜ ਰਹੇ 3 ਭਾਰਤੀ ਵਿਦਿਆਰਥੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News