ਬ੍ਰਾਇਨ ਲਾਰਾ ਨੇ ਦੱਸਿਆ CSK ਦੇ ਪਲੇਆਫ ਤੋਂ ਬਾਹਰ ਹੋਣ ਦਾ ਕਾਰਨ

10/29/2020 11:40:23 PM

ਨਵੀਂ ਦਿੱਲੀ : ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਨੌਜਵਾਨਾਂ 'ਤੇ ਅਨੁਭਵ ਨੂੰ ਤਰਜੀਹ ਦੇਣ ਨਾਲ ਇਸ ਆਈ.ਪੀ.ਐੱਲ. ਸੈਸ਼ਨ 'ਚ ਚੇਨਈ ਸੁਪਰ ਕਿੰਗਜ਼ ਦਾ ਪ੍ਰਦਰਸ਼ਨ ਖ਼ਰਾਬ ਹੋਇਆ ਅਤੇ ਹੁਣ ਉਸ ਨੂੰ ਬਾਕੀ ਮੈਚਾਂ 'ਚ ਨੌਜਵਾਨ ਕ੍ਰਿਕਟਰਾਂ ਨੂੰ ਮੌਕਾ ਦੇਣ ਚਾਹੀਦਾ ਹੈ। ਟੂਰਨਾਮੈਂਟ ਦੇ ਇਤਿਹਾਸ ਦੀਆਂ ਸਭ ਤੋਂ ਕਾਮਯਾਬ ਟੀਮਾਂ 'ਚੋਂ ਇੱਕ ਚੇਨਈ ਸਕੋਰ ਬੋਰਡ 'ਚ ਸਭ ਤੋਂ ਹੇਠਾਂ ਹੈ। ਦੂਜੀਆਂ ਟੀਮਾਂ ਜਿੱਥੇ ਨੌਜਵਾਨਾਂ ਨੂੰ ਮੌਕੇ ਦੇ ਰਹੀਆਂ ਹਨ, ਉਥੇ ਹੀ ਚੇਨਈ ਨੇ ਕੋਰ ਟੀਮ 'ਚ ਜ਼ਿਆਦਾ ਬਦਲਾਅ ਨਹੀਂ ਕੀਤੇ ਜਿਸ ਦੀ ਵਜ੍ਹਾ ਨਾਲ ਅਕਸਰ ਇਸ ਨੂੰ ‘ਬੁੱਢਿਆਂ ਦੀ ਫੌਜ’ ਵੀ ਕਿਹਾ ਜਾਂਦਾ ਰਿਹਾ ਹੈ।

ਲਾਰਾ ਨੇ ਕਿਹਾ- ਚੇਨਈ ਟੀਮ 'ਚ ਬਹੁਤ ਪੁਰਾਣੇ ਖਿਡਾਰੀ ਹਨ। ਨੌਜਵਾਨ ਖਿਡਾਰੀ ਦਿਖਦੇ ਹੀ ਨਹੀਂ। ਵਿਦੇਸ਼ੀ ਖਿਡਾਰੀ ਵੀ ਲੰਬੇ ਸਮੇਂ ਤੋਂ ਖੇਡ ਰਹੇ ਹਨ। ਉਨ੍ਹਾਂ ਕਿਹਾ- ਇਸ ਟੀਮ ਨੇ ਅਨੁਭਵ ਨੂੰ ਨੌਜਵਾਨਾਂ 'ਤੇ ਤਰਜੀਹ ਦਿੱਤੀ ਪਰ ਉਹ ਖ਼ਰਾਬ ਪ੍ਰਦਰਸ਼ਨ ਦਾ ਕਾਰਨ ਰਿਹਾ। ਲਾਰਾ ਨੇ ਕਿਹਾ- ਇਹ ਸੈਸ਼ਨ ਉਨ੍ਹਾਂ ਲਈ ਬਹੁਤ ਖ਼ਰਾਬ ਰਿਹਾ। ਹਰ ਵਾਰ ਟੀਮ ਮੈਦਾਨ 'ਤੇ ਉਤਰਦੀ ਤਾਂ ਅਸੀਂ ਦੁਆ ਕਰਦੇ ਕਿ ਇਸ ਮੈਚ ਨਾਲ ਪਾਸਾ ਪਲਟ ਜਾਵੇਗਾ। ਮੈਚ ਦਰ ਮੈਚ ਅਸੀਂ ਉਮੀਦ ਲਗਾਏ ਰਹੇ ਕਿ ਧੋਨੀ ਹੁਣ ਟੀਮ ਨੂੰ ਜਿੱਤ ਤੱਕ ਲੈ ਜਾਣਗੇ ਪਰ ਸਿਰਫ ਉਮੀਦਾਂ ਹੀ ਰਹਿ ਗਈਆਂ। 
 


Inder Prajapati

Content Editor

Related News