ਬ੍ਰੈਟ ਲੀ ਨੇ ਤੇਜ਼ ਗੇਂਦਬਾਜ਼ਾਂ ਦੀ ਮਦਦ ਵਾਲੀਆਂ ਪਿੱਚਾਂ ਬਣਾਉਣ ਦੀ ਕੀਤੀ ਮੰਗ

Thursday, Apr 18, 2019 - 12:48 AM (IST)

ਬ੍ਰੈਟ ਲੀ ਨੇ ਤੇਜ਼ ਗੇਂਦਬਾਜ਼ਾਂ ਦੀ ਮਦਦ ਵਾਲੀਆਂ ਪਿੱਚਾਂ ਬਣਾਉਣ ਦੀ ਕੀਤੀ ਮੰਗ

ਮੁੰਬਈ -ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਭਾਰਤ 'ਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਕਰਨ ਵਾਲੀਆਂ ਪਿੱਚਾਂ ਨੂੰ ਤਿਆਰ ਕਰਨ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਇਸ ਨਾਲ ਗੇਂਦ ਤੇ ਬੱਲੇ ਦਾ ਮੁਕਾਬਲਾ ਬਰਾਬਰ ਦਾ ਹੋਵੇਗਾ ਤੇ ਦੇਸ਼ ਨੂੰ ਤੇਜ਼ ਗੇਂਦਬਾਜ਼ਾਂ ਨੂੰ ਤਿਆਰ ਕਰਨ 'ਚ ਮਦਦ ਮਿਲੇਗੀ। ਆਸਟਰੇਲੀਆ ਲਈ 76 ਟੈਸਟ ਤੇ 221 ਇਕ ਦਿਨਾ ਮੈਚ ਖੇਡਣ ਵਾਲੇ ਲੀ ਨੇ ਵਿਸ਼ਵ ਕੱਪ ਦਾ ਨਾਂ ਲਏ ਬਿਨਾਂ ਕਿਹਾ ਕਿ 30 ਮਈ ਤੋਂ ਸ਼ੁਰੂ ਹੋ ਰਹੇ ਵੱਡੇ ਟੂਰਨਾਮੈਂਟ 'ਚ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ।
ਲੀ ਨੇ ਕਿਹਾ, ''ਮੈਂ ਮੈਦਾਨ ਕਰਮਚਾਰੀਆਂ ਨੂੰ ਅਜਿਹੀ ਵਿਕਟ ਬਣਾਉਣ ਦੀ ਅਪੀਲ ਕਰਾਂਗਾ, ਜਿਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਥੋੜ੍ਹੀ ਮਦਦ ਮਿਲੇ। ਮੈਂ ਅਜਿਹੀ ਪਿੱਚ ਵੇਖਣਾ ਚਾਹੁੰਦਾ ਹਾਂ, ਜਿਸ 'ਚ ਤੇਜ਼ ਗੇਂਦਬਾਜ਼ਾਂ ਲਈ ਕੁਝ ਹੋਵੇ। ਥੋੜ੍ਹਾ-ਥੋੜ੍ਹਾ ਘਾਹ ਹੋਵੇ, ਜਿਸ ਨਾਲ ਗੇਂਦਬਾਜ਼ਾਂ ਨੂੰ ਤੇਜ਼ ਗੇਂਦ ਸੁੱਟਣ ਦਾ ਮੌਕਾ ਮਿਲੇ।''


author

Gurdeep Singh

Content Editor

Related News