ਬ੍ਰਾਜ਼ੀਲ: ਲੀਗ ਫਾਈਨਲ 'ਚ ਪਹੁੰਚੀਆਂ ਟੀਮਾਂ ਨੇ ਕੋਰੋਨਾ ਸਬੰਧੀ ਨਿਯਮਾਂ ਦੀਆਂ ਉੱਡਾਈਆਂ ਧੱਜੀਆਂ
Wednesday, Aug 05, 2020 - 01:15 AM (IST)
ਸਾਓ ਪਾਓਲੋ- ਸਾਓ ਪਾਓਲੋ ਰਾਜ ਲੀਗ ਫਾਈਨਲ 'ਚ ਇਸ ਹਫਤੇ ਹਿੱਸਾ ਲੈਣ ਵਾਲੀਆਂ ਦੋਵੇਂ ਟੀਮਾਂ 'ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਸਿਹਤ ਸਿਫਾਰਿਸ਼ਾਂ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਿਛਲੀ ਸਾਓ ਪਾਓਲੋ ਰਾਜ ਚੈਂਪੀਅਨ ਕੋਰਿਨਥਿਆਂਸ ਨੇ ਸੋਮਵਾਰ ਨੂੰ ਫਿਰ ਜਾਂਚ ਤੋਂ ਇਨਕਾਰ ਕਰ ਦਿੱਤਾ ਜਦਕਿ ਉਸਦੇ ਚਿਰ ਵਿਰੋਧੀ ਪਾਲਮੇਈਰਾਮ ਦੀ ਮੈਚਾਂ ਤੋਂ ਬਾਅਦ ਖਿਡਾਰੀਆਂ ਤੇ ਸਟਾਫ ਨੂੰ ਘਰ ਜਾਣ ਦੀ ਆਗਿਆ ਦੇਣ ਲਈ ਆਲੋਚਨਾ ਕੀਤੀ ਗਈ। ਰਾਜ ਫਾਈਨਲ ਦਾ ਪਹਿਲਾ ਪੜਾਅ ਬੁੱਧਵਾਰ ਨੂੰ ਜਦਕਿ ਦੂਜਾ ਪੜਾਅ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਸਾਓ ਪਾਓਲੋ ਫੁੱਟਬਾਲ ਸੰਘ ਦੇ ਕੋਵਿਡ-19 ਨਾਲ ਜੁੜੇ ਨਿਯਮ ਉਹੀ ਹਨ ਜੋ ਅਗਲੇ ਹਫਤੇ ਸ਼ੁਰੂ ਹੋ ਰਹੀ ਬ੍ਰਾਜ਼ੀਲ ਚੈਂਪੀਅਨਸ਼ਿਪ ਦੇ ਦੌਰਾਨ ਲਾਗੂ ਹੋਣਗੇ।