ਮਾਰਟਾ ਦੇ ਰਿਕਾਰਡ ਗੋਲ ਨਾਲ ਬ੍ਰਾਜ਼ੀਲ ਆਖਰੀ 16 ''ਚ ਪਹੁੰਚਿਆ
Wednesday, Jun 19, 2019 - 03:26 PM (IST)

ਨਵੀਂ ਦਿੱਲੀ : ਮਾਰਟਾ ਨੇ ਰਿਕਾਰਡ 17 ਗੋਲ ਦੀ ਬਦੌਲਤ ਬ੍ਰਾਜ਼ੀਲ ਨੇ ਇਟਲੀ ਨੂੰ 1-0 ਨਾਲ ਹਰਾ ਕੇ ਫੀਫਾ ਮਹਿਲਾ ਵਰਲਡ ਕੱਪ ਦੇ ਆਖਰੀ 16 ਵਿਚ ਪ੍ਰਵੇਸ਼ ਕਰ ਲਿਆ। ਮਾਰਟਾ ਪੁਰਸ਼ ਅਤੇ ਮਹਿਲਾ ਵਰਲਡ ਕੱਪ ਦੇ ਇਤਿਹਾਸ ਦੇ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਬਣ ਗਈ। ਇਸ 33 ਸਾਲਾ ਖਿਡਾਰਨ ਨੇ ਗਰੁਪ ਸੀ ਦੇ ਮੁਕਾਬਲੇ ਵਿਚ 74ਵੇਂ ਮਿੰਟ ਵਿਚ ਪੈਨਲਟੀ 'ਤੇ ਗੋਲ ਕਰ ਆਪਣੀ ਟੀਮ ਨੂੰ ਅੰਕ ਦਿਵਾਏ। ਇਹ ਮਾਰਟਾ ਦਾ ਵਰਲਡ ਕੱਪ ਵਿਚ 17ਵਾਂ ਗੋਲ ਸੀ। ਮਾਰਟਾ ਇਸ ਗੋਲ ਦੇ ਨਾਲ ਸਾਬਕਾ ਬਾਇਰਨ ਮਿਊਨਿਖ ਅਤੇ ਲਾਜਿਓ ਦੇ ਸਟ੍ਰਾਈਕਰ ਮਿਰੋਸਲਾਵ ਕਲੋਸੇ ਤੋਂ ਬਾਅਦ ਵਰਲਡ ਕੱਪ ਵਿਚ ਗੋਲ ਕਰਨ ਵਾਲੇ ਖਿਡਾਰੀਆਂ ਦੀ ਰੈਂਕਿੰਗ ਵਿਚ ਚੋਟੀ 'ਤੇ ਪਹੁੰਚ ਗਈ। ਹਾਲਾਂਕਿ ਬ੍ਰਾਜ਼ੀਲੀ ਟੀਮ ਇਸ ਜਿੱਤ ਦੇ ਬਾਵਜੂਦ ਗਰੁਪ ਵਿਚ ਇਟਲੀ ਤੋਂ ਬਾਅਦ ਦੂਜੇ ਸਥਾਨ 'ਤੇ ਨਹੀਂ ਪਹੁੰਚ ਸਕੀ। ਆਸਟਰੇਲੀਆ ਨੇ ਸੈਮ ਕੇਰ ਦੇ ਚਾਰ ਗੋਲਾਂ ਦੀ ਬਦੌਲਤ ਜਮੈਕਾ ਨੂੰ 4-1 ਨਾਲ ਹਰਾਇਆ ਅਤੇ ਉਹ ਗੋਲ ਫਰਕ ਦੇ ਹਿਸਾਬ ਨਾਲ ਬ੍ਰਾਜ਼ੀਲ ਤੋਂ ਉੱਪਰ ਹੈ। ਕੇਰ ਇਸ ਤਰ੍ਹਾਂ ਵਰਲਡ ਕੱਪ ਵਿਚ ਹੈਟ੍ਰਿਕ ਕਰਨ ਵਾਲੀ ਆਸਟਰੇਲੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ।