ਬ੍ਰਾਜ਼ੀਲ ਨੇ ਸਵੀਡਨ ਨੂੰ 3-1 ਨਾਲ ਹਰਾ ਕੇ ਡੇਵਿਸ ਕੱਪ ਫਾਈਨਲ ਦੇ ਗਰੁੱਪ ਪੜਾਅ ਵਿੱਚ ਕੀਤਾ ਪ੍ਰਵੇਸ਼

02/04/2024 6:14:53 PM

ਹੇਲਸਿੰਗਬਰਗ (ਸਵੀਡਨ), (ਭਾਸ਼ਾ) : ਥਿਆਗੋ ਮੋਂਟੇਰੋ ਦੀ ਅਗਵਾਈ ਵਿੱਚ ਬ੍ਰਾਜ਼ੀਲ ਨੇ ਸ਼ਨੀਵਾਰ ਨੂੰ ਇੱਥੇ ਸਵੀਡਨ ਨੂੰ 3-1 ਨਾਲ ਹਰਾ ਕੇ ਪਹਿਲੀ ਵਾਰ ਡੇਵਿਸ ਕੱਪ ਟੈਨਿਸ ਫਾਈਨਲ ਦੇ ਗਰੁੱਪ ਪੜਾਅ ਵਿੱਚ ਪ੍ਰਵੇਸ਼ ਕੀਤਾ। ਮੋਂਟੇਰੋ ਨੇ ਸਵੀਡਨ ਦੇ ਏਲੀਅਸ ਯਮੇਰ ਨੂੰ 4-6, 6-4, 6-2 ਨਾਲ ਹਰਾ ਕੇ ਬ੍ਰਾਜ਼ੀਲ ਦੀ ਜਿੱਤ ਯਕੀਨੀ ਬਣਾਈ। ਇਸ ਤੋਂ ਪਹਿਲਾਂ ਪੁਰਸ਼ ਡਬਲਜ਼ ਵਿੱਚ ਬ੍ਰਾਜ਼ੀਲ ਦੇ ਫਿਲਿਪ ਮੇਲੀਗੇਨੀ ਅਤੇ ਰਾਫੇਲ ਮਾਟੋਸ ਦੀ ਜੋੜੀ ਨੇ ਫਿਲਿਪ ਬਰਗੇਵੀ ਅਤੇ ਆਂਦਰੇ ਗੋਰਾਨਸੋਨ ਦੀ ਸਵੀਡਿਸ਼ ਜੋੜੀ ਨੂੰ 6-2, 7-5 ਨਾਲ ਹਰਾਇਆ। 

ਮੋਂਟੇਰੀਓ ਨੇ ਸ਼ੁੱਕਰਵਾਰ ਨੂੰ ਪਹਿਲੇ ਸਿੰਗਲਜ਼ ਵਿੱਚ ਕਾਰਲ ਫ੍ਰਾਈਬਰਗ ਨੂੰ ਹਰਾਇਆ ਜਦੋਂ ਕਿ ਸਵੀਡਨ ਦੀ ਇੱਕੋ ਇੱਕ ਜਿੱਤ ਲਈ ਯਮੇਰ ਨੇ ਗੁਸਤਾਵੋ ਹੇਡੇ ਨੂੰ ਹਰਾਇਆ। ਬ੍ਰਾਜ਼ੀਲ ਨੇ ਪਿਛਲੇ ਸਾਲ ਵਿਸ਼ਵ ਗਰੁੱਪ ਇੱਕ ਵਿੱਚ ਚੀਨ ਅਤੇ ਡੈਨਮਾਰਕ ਨੂੰ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਸੀ। ਸ਼ੁੱਕਰਵਾਰ ਨੂੰ ਅਮਰੀਕਾ ਨੇ ਵੀ ਯੂਕਰੇਨ ਨੂੰ ਹਰਾ ਕੇ ਫਾਈਨਲ ਦੇ ਗਰੁੱਪ ਗੇੜ ਵਿੱਚ ਥਾਂ ਬਣਾਈ। ਸ਼ਨੀਵਾਰ ਨੂੰ ਖਤਮ ਹੋਏ ਹੋਰ ਮੈਚਾਂ 'ਚ ਨੀਦਰਲੈਂਡ ਨੇ ਸਵਿਟਜ਼ਰਲੈਂਡ ਨੂੰ 3-2 ਨਾਲ, ਜਰਮਨੀ ਨੇ ਹੰਗਰੀ ਨੂੰ 3-2 ਨਾਲ, ਸਲੋਵਾਕੀਆ ਨੇ ਸਰਬੀਆ ਨੂੰ 3-0 ਨਾਲ, ਕੈਨੇਡਾ ਨੇ ਦੱਖਣੀ ਕੋਰੀਆ ਨੂੰ 3-1 ਨਾਲ ਅਤੇ ਫਿਨਲੈਂਡ ਨੇ ਪੁਰਤਗਾਲ ਨੂੰ 3-0 ਨਾਲ ਹਰਾਇਆ। 


Tarsem Singh

Content Editor

Related News