ਸ਼ਤਰੰਜ : ਵਿਦਿਤ ਨੇ ਟਾਈਬ੍ਰੇਕ ''ਚ ਬ੍ਰਾਜ਼ੀਲ ਨੇ ਫੇਅਰ ਨੂੰ ਹਰਾਇਆ
Monday, Jul 19, 2021 - 03:15 AM (IST)
ਸੋਚੀ (ਰੂਸ) (ਨਿਕਲੇਸ਼ ਜੈਨ)- ਫੀਡੇ ਵਿਸ਼ਵ ਕੱਪ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਦੌਰ ਦੇ ਕਲਾਸੀਕਲ ਮੁਕਬਲਿਆਂ ਦੀ ਸਮਾਪਤੀ ਤੋਂ ਬਾਅਦ ਟਾਈਬ੍ਰੇਕ ਮੁਕਾਬਲਿਆਂ ਨਾਲ ਤੀਜੇ ਦੌਰ ਦੇ ਸਾਰੇ ਖਿਡਾਰੀ ਤੈਅ ਹੋ ਗਏ ਹਨ । ਭਾਰਤ ਦਾ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ, ਜਿਸ ਦੇ ਦੋਵੇਂ ਕਲਾਸੀਕਲ ਮੁਕਾਬਲੇ ਬ੍ਰਾਜ਼ੀਲ ਦੇ ਅਲੈਗਜ਼ੈਂਡਰ ਫੇਅਰ ਨਾਲ ਡਰਾਅ ਰਹੇ ਅਤੇ ਅੰਤ ਵਿਚ ਉਹ ਟਾਈਬ੍ਰੇਕ ਵਿਚ 1.5-0.5 ਨਾਲ ਜਿੱਤ ਕੇ ਤੀਜੇ ਦੌਰ ਵਿਚ ਪ੍ਰਵੇਸ਼ ਕਰਨ ਵਿਚ ਸਫਲ ਰਿਹਾ। ਦੋਵਾਂ ਵਿਚਾਲੇ ਪਹਿਲੇ ਰੈਪਿਡ ਮੁਕਾਬਲੇ ਦਾ ਵੀ ਨਤੀਜਾ ਨਹੀਂ ਨਿਕਲਿਆ ਤੇ ਸਕੋਰ ਬਰਾਬਰ ਹੀ ਰਿਹਾ ਪਰ ਉਸ ਤੋਂ ਬਾਅਦ ਸਫੈਦ ਮੋਹਰਿਆਂ ਨਾਲ ਵਿਦਿਤ ਨੇ ਓਪਨ ਕੋਟਾਲਨ ਓਪਨਿੰਗ ਵਿਚ 46 ਚਾਲਾਂ ਵਿਚ ਹਾਥੀ ਦੇ ਐਂਡਗੇਮ ਵਿਚ ਜਿੱਤ ਦਰਜ ਕਰਕੇ ਟਾਈਬ੍ਰੇਕ ਆਪਣੇ ਨਾਂ ਕੀਤਾ।
ਇਹ ਖ਼ਬਰ ਪੜ੍ਹੋ- ਅਦਿਤੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ
ਹੋਰਨਾਂ ਦੋ ਭਾਰਤੀ ਖਿਡਾਰੀ ਵਿਚ ਨੌਜਵਾਨ ਡੀ. ਗੁਕੇਸ਼ ਸਾਬਕਾ ਵਿਸ਼ਵ ਰੈਪਿਡ ਚੈਂਪੀਅਨ ਰੂਸ ਦੇ ਡੇਨੀਅਲ ਡੁਬੋਵ ਹੱਥੋਂ 1.5-0.5 ਨਾਲ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ। ਹਾਲਾਂਕਿ 14 ਸਾਲਾ ਗ੍ਰੈਂਡ ਮਾਸਟਰ ਦੀ ਖੇਡ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਮਹਿਲਾ ਵਰਗ ਵਿਚ ਪਦਮਿਨੀ ਰਾਊਤ ਨੂੰ ਈਰਾਨ ਦੀ ਖਾਦੇਮਲਸਰੀਹ ਸਾਰਾਸਦਾਤ ਹੱਥੋਂ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਅਗਲੇ ਦੌਰ ਵਿਚ ਛੇ ਭਾਰਤੀ ਖਿਡਾਰੀ ਪੇਂਟਾਲਾ ਹਰਿਕ੍ਰਿਸ਼ਣਾ, ਵਿਦਿਤ ਗੁਜਰਾਤੀ, ਅਧਿਬਨ ਭਾਸਕਰਨ, ਨਿਹਾਲ ਸਰੀਨ, ਪ੍ਰਗਿਆਨੰਦ ਅਤੇ ਹਰਿਕਾ ਦ੍ਰੋਣਾਵਲੀ ਖੇਡਦੇ ਨਜ਼ਰ ਆਉਣਗੇ।
ਇਹ ਖ਼ਬਰ ਪੜ੍ਹੋ- 'ਅਫਗਾਨੀ ਰਾਜਦੂਤ ਦੀ ਬੇਟੀ ਦੇ ਅਗਵਾ ਮਾਮਲੇ ਨੂੰ ਇਮਰਾਨ ਨੇ ਲਿਆ ਗੰਭੀਰਤਾ ਨਾਲ'
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।