ਬ੍ਰਾਜ਼ੀਲ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਕਤਰ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
Friday, Nov 12, 2021 - 08:31 PM (IST)
ਸਾਓ ਪਾਓਲੋ- ਲੁਕਾਸ ਪੈਕਵੇਟਾ ਦੇ ਗੋਲ ਦੇ ਦਮ ’ਤੇ ਬ੍ਰਾਜ਼ੀਲ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਕਤਰ ’ਚ ਅਗਲੇ ਸਾਲ ਖੇਡੇ ਜਾਣ ਵਾਲੇ ਫੁੱਟਬਾਲ ਵਿਸ਼ਵ ਕੱਪ ਦੀ ਟਿਕਟ ਪੱਕੀ ਕਰ ਲਈ ਹੈ। ਪੈਕਵੇਟਾ ਨੇ ਮੈਚ ਦੇ 72ਵੇਂ ਮਿੰਟ ’ਚ ਗੋਲ ਕਰ ਕੇ ਟੀਮ ਨੂੰ ਬੜ੍ਹਤ ਦੁਆਈ, ਜੋ ਆਖਰੀ ਸੀਟੀ ਵੱਜਣ ਤੱਕ ਫੈਸਲਾਕੁੰਨ ਸਾਬਤ ਹੋਇਆ। ਟੀਮ ਦੀ 12 ਮੈਚਾਂ ’ਚ ਇਹ 11ਵੀਂ ਜਿੱਤ ਹੈ। ਦੱਖਣੀ ਅਮਰੀਕਾ ਦੀ ਫੁੱਟਬਾਲ ਬਾਡੀ ਕੋਨਮੇਬੋਲ ਨੇ ਦੱਸਿਆ ਕਿ ਬ੍ਰਾਜ਼ੀਲ ਇਸ ਖੇਤਰ ਤੋਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਹੈ।
ਇਹ ਖ਼ਬਰ ਪੜ੍ਹੋ- ਸੈਮੀਫਾਈਨਲ ਤੋਂ ਪਹਿਲਾਂ ਰਿਜ਼ਵਾਨ ਨੇ ICU ’ਚ ਬਿਤਾਈਆਂ ਸਨ 2 ਰਾਤਾਂ
ਖੇਤਰੀ ਕੁਆਲੀਫਾਇਰ (ਦੱਖਣੀ ਅਮਰੀਕੀ) ਦੀਆਂ ਟਾਪ-4 ਟੀਮਾਂ ਫੀਫਾ ਵਿਸ਼ਵ ਕੱਪ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਕਰਨਗੀਆਂ ਅਤੇ ਬ੍ਰਾਜ਼ੀਲ ਦੀ ਟੀਮ ਸੂਚੀ ’ਚ ਚੌਥੇ ਸਥਾਨ ’ਤੇ ਕਾਬਿਜ਼ ਚਿੱਲੀ ਤੋਂ 18 ਅੰਕ ਅੱਗੇ ਹੈ। ਚਿੱਲੀ ਦੇ ਸਿਰਫ 5 ਮੈਚ ਬਚੇ ਹਨ। ਉਹ ਇਸ ’ਚ ਜ਼ਿਆਦਾਤਰ 15 ਅੰਕ ਹੀ ਹਾਸਲ ਕਰ ਸਕਦਾ ਹੈ। ਬ੍ਰਾਜ਼ੀਲ ਦੇ ਕੋਚ ਟੀਟੇ ਲਈ ਇਹ 50ਵੀਂ ਜਿੱਤਾ ਹੈ। ਉਸ ਦੇ ਕੋਚ ਰਹਿੰਦੇ ਟੀਮ ਨੇ 12 ਮੁਕਾਬਲੇ ਡਰਾਅ ਖੇਡੇ ਹਨ, ਜਦਕਿ 5 ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੋਰ ਮੈਚਾਂ ’ਚ ਤੀਜੇ ਸਥਾਨ ’ਤੇ ਕਾਬਿਜ਼ ਇਕਵਾਡੋਰ ਨੇ ਵੈਨੇਜ਼ੁਏਲਾ ਨੂੰ ਅਤੇ ਚਿੱਲੀ ਨੇ ਪਰਾਗਵੇ ਨੂੰ ਇਹਕ ਸਮਾਨ 1-0 ਦੇ ਅੰਤਰ ਨਾਲ ਹਰਾਇਆ। ਪੇਰੂ ਨੇ ਬੋਲੀਵੀਆ ਨੂੰ 3-0 ਨਾਲ ਹਰਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।