ਕੋਰੋਨਾ ਵਿਵਾਦ ਵਿਚਾਲੇ ਬ੍ਰਾਜ਼ੀਲ ਤੇ ਅਰਜਨਟੀਨਾ ਦਾ ਵਿਸ਼ਵ ਕੱਪ ਕੁਆਲੀਫਾਇਰ ਮੁਅੱਤਲ

09/06/2021 9:59:25 PM

ਸਾਓ ਪੌਲੋ- ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਵਿਚਾਲੇ ਵਿਸ਼ਵ ਕੱਪ ਕੁਆਲੀਫਾਈਰ ਮੈਚ ਨਾਟਕੀ ਹਾਲਾਤ ਵਿਚ ਮੁਲੱਤਵੀ ਕਰਨਾ ਪਿਆ, ਜਦੋ ਕੋਰੋਨਾ ਵਾਇਰਸ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰਨ ਵਾਲੇ ਤਿੰਨ ਖਿਡਾਰੀਆਂ ਨੂੰ ਬਾਹਰ ਕਰਨ ਦੇ ਲਈ ਸਥਾਨਕ ਸਿਹਤ ਅਧਿਕਾਰੀਆਂ ਨੂੰ ਮੈਦਾਨ ਵਿਚ ਆਉਣਾ ਪਿਆ। ਮੈਚ ਵਿਚ ਅਰਜਨਟੀਨਾ ਦੇ ਲਿਓਨੇਲ ਮੇਸੀ ਅਤੇ ਬ੍ਰਾਜ਼ੀਲ ਦੇ ਨੇਮਾਰ ਵੀ ਖੇਡ ਰਹੇ ਸਨ। ਇਸ ਮੈਚ ਨੂੰ 7ਵੇਂ ਮਿੰਟ ਵਿਚ ਹੀ ਰੋਕਣਾ ਪਿਆ, ਜਦੋ ਦੋਵੇਂ ਟੀਮਾਂ ਗੋਲ ਰਹਿਤ ਬਰਾਬਰੀ 'ਤੇ ਸੀ।

ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਟੈਸਟ ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਤੋੜਿਆ ਕਪਿਲ ਦੇਵ ਦਾ ਰਿਕਾਰਡ


ਖਿਡਾਰੀਆਂ, ਕੋਚਾਂ, ਫੁੱਟਬਾਲ ਅਧਿਕਾਰੀਆਂ ਅਤੇ ਸਥਾਨਕ ਅਧਿਕਾਰੀਆਂ ਦੇ ਵਿਚਾਲੇ ਬਹੁਤ ਬਹਿਸ ਵੀ ਹੋਈ। ਬ੍ਰਾਜ਼ੀਲ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅਰਜਨਟੀਨਾ ਦੇ ਇੰਗਲੈਂਡ ਵਿਚ ਬਸੇ ਤਿੰਨ ਖਿਡਾਰੀਆਂ ਨੂੰ ਇਕਾਂਤਵਾਸ ਵਿਚ ਰਹਿਣਾ ਚਾਹੀਦਾ ਸੀ ਪਰ ਉਹ ਮੈਚ ਖੇਡ ਰਹੇ ਸਨ। ਫੀਫਾ ਨੂੰ ਹੁਣ ਤੈਅ ਕਰਨਾ ਹੈ ਕਿ ਇਸ ਕੁਆਲੀਫਾਇਰ ਦਾ ਅੱਗੇ ਕੀ ਹੋਵੇਗਾ। ਬ੍ਰਾਜ਼ੀਲ ਦੀ ਸਿਹਤ ਏਜੰਸੀ ਦੇ ਪ੍ਰਧਾਨ ਅੰਤੋਨੀਓ ਬਾਰਾ ਟੋਰੇਸ ਨੇ ਕਿਹਾ ਹੈ ਕਿ ਬ੍ਰਾਜ਼ੀਲ ਦਾ ਕੋਰੋਨਾ ਪ੍ਰੋਟੋਕਾਲ ਤੋੜਣ ਦੇ ਲਈ ਅਰਜਨਟੀਨਾ ਦੇ ਚਾਰ ਖਿਡਾਰੀਆਂ 'ਤੇ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ ਜਾਵੇਗਾ। ਇਨ੍ਹਾਂ ਚਾਰਾਂ ਨੂੰ ਇਕਾਂਤਵਾਸ ਵਿਚ ਰਹਿਣ ਦੇ ਲਈ ਕਿਹਾ ਗਿਆ ਸੀ ਪਰ ਤਿੰਨ ਮੈਚ ਖੇਡਣ ਉਤਰੇ ਸਨ। ਇਸ ਦੇ ਨਾਲ ਹੀ ਬ੍ਰਾਜ਼ੀਲ ਦੇ ਇਕਾਂਤਵਾਸ ਨਿਯਮਾਂ ਨੇ ਪ੍ਰੇਸ਼ਾਨੀ ਹੋਰ ਵਧਾ ਦਿੱਤੀ।  

ਇਹ ਖ਼ਬਰ ਪੜ੍ਹੋ- ਚੌਂਕਾਂ 'ਚ ਹੋ ਰਹੇ ਹਾਦਸਿਆਂ ਕਾਰਨ ਵਿਧਾਇਕ ਨੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News