ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ''ਚ ਦੋਸਤਾਨਾ ਮੈਚ ਖੇਡਣਗੇ ਬ੍ਰਾਜ਼ੀਲ ਅਤੇ ਅਰਜਨਟੀਨਾ
Wednesday, Apr 20, 2022 - 12:47 PM (IST)

ਮੈਲਬੌਰਨ (ਏਜੰਸੀ) : ਅਰਜਨਟੀਨਾ ਅਤੇ ਬ੍ਰਾਜ਼ੀਲ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਵਿਚ 11 ਜੂਨ ਨੂੰ ਹੋਣ ਵਾਲੇ ਇਕ ਦੋਸਤਾਨਾ ਮੈਚ ਵਿਚ ਆਹਮੋ-ਸਾਹਮਣੇ ਹੋਣਗੇ। ਪਿਛਲੀ ਵਾਰ ਇਹ ਦੋਵੇਂ ਟੀਮਾਂ ਪਿਛਲੇ ਸਾਲ ਸਤੰਬਰ ਵਿੱਚ ਸਾਓ ਪਾਓਲੋ ਵਿੱਚ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਵਿੱਚ ਆਹਮੋ-ਸਾਹਮਣੇ ਹੋਈਆਂ ਸਨ।
ਇਹ ਮੈਚ ਕੁਝ ਮਿੰਟਾਂ ਬਾਅਦ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਅਰਜਨਟੀਨਾ ਦੇ ਚਾਰ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਨਿਯਮਾਂ ਦੀ ਉਲੰਘਣਾ ਕਰਨ ਲਈ ਸਟੇਡੀਅਮ ਤੋਂ ਬਾਹਰ ਕੱਢਣ ਲਈ ਬ੍ਰਾਜ਼ੀਲ ਦੇ ਸਿਹਤ ਅਧਿਕਾਰੀ ਮੈਦਾਨ ਵਿੱਚ ਦਾਖ਼ਲ ਹੋ ਗਏ ਸਨ। ਦੋਵੇਂ ਟੀਮਾਂ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੀਆਂ ਹਨ ਅਤੇ ਮੁਅੱਤਲ ਕੀਤਾ ਗਿਆ ਮੈਚ ਦੁਬਾਰਾ ਨਹੀਂ ਖੇਡਿਆ ਗਿਆ।
ਵਿਕਟੋਰੀਆ ਰਾਜ ਸਰਕਾਰ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਬ੍ਰਾਜ਼ੀਲ ਅਤੇ ਅਰਜਨਟੀਨਾ ਵਿਚਾਲੇ ਮੈਚ ਮੈਲਬੋਰਨ ਕ੍ਰਿਕਟ ਗਰਾਊਂਡ (MCG) 'ਤੇ ਖੇਡਿਆ ਜਾਵੇਗਾ। ਪੰਜ ਸਾਲ ਪਹਿਲਾਂ ਇਸ ਮੈਦਾਨ 'ਤੇ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੈਚ ਖੇਡਿਆ ਗਿਆ ਸੀ, ਜਿਸ 'ਚ 95 ਹਜ਼ਾਰ ਦਰਸ਼ਕ ਮੌਜੂਦ ਸਨ।