ਬ੍ਰਾਵੋ ''10 ਪੀ. ਐੱਲ.- ਟੈਨਿਸ ਗੇਂਦ ਵਿਸ਼ਵ ਕੱਪ'' ਨਾਲ ਜੁੜਿਆ

1/8/2020 2:30:50 AM

ਦੁਬਈ— ਵੈਸਟਇੰਡੀਜ਼ ਦਾ ਆਲਰਾਊਂਡਰ ਡਵੇਨ ਬ੍ਰਾਵੋ ਨੂੰ ਸ਼ਾਰਜਾਹ ਵਿਚ 8 ਤੋਂ 13 ਮਾਰਚ ਤਕ ਹੋਣ ਵਾਲੇ '10 ਪੀ. ਐੱਲ.-ਟੈਨਿਸ ਗੇਂਦ ਕ੍ਰਿਕਟ ਵਿਸ਼ਵ ਕੱਪ' ਦੇ ਤੀਜੇ ਸੈਸ਼ਨ ਦਾ 'ਚਿਹਰਾ' ਬਣਾਇਆ ਗਿਆ ਹੈ। ਸ਼ਾਰਜਾਹ ਕ੍ਰਿਕਟ ਪ੍ਰੀਸ਼ਦ ਦੀ ਅਗਵਾਈ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਵਿਚ 20 ਟੀਮਾਂ ਹਿੱਸਾ ਲੈਣਗੀਆਂ। ਬ੍ਰਾਵੋ ਨੇ ਕਿਹਾ ਕਿ 10 ਪੀ. ਐੱਲ.-ਟੈਨਿਸ ਗੇਂਦ ਕ੍ਰਿਕਟ ਵਿਸ਼ਵ ਕੱਪ' ਦਾ ਚਿਹਰਾ ਬਣਾਏ ਜਾਣ ਦੀ ਮੈਨੂੰ ਕਾਫੀ ਖੁਸ਼ੀ ਹੈ। ਮੈਂ ਅਪਣਾ ਬਹੁਤ ਸਾਰੇ ਹੁਨਰ ਟੈਨਿਸ ਗੇਂਦ ਤੋਂ ਸਿੱਖੇ ਤੇ ਮੈਨੂੰ ਯਕੀਨ ਹੈ ਕਿ ਟੂਰਨਾਮੈਂਟ 'ਚ ਖਿਡਾਰੀ ਆਪਣਾ ਹੁਨਰ ਦਿਖਾਉਣਗੇ, ਖਾਸ ਕਰਕੇ ਹੌਲੀ ਗੇਂਦ ਤੇ ਯਾਰਕਰ।


Gurdeep Singh

Edited By Gurdeep Singh