ਬਰੈਡਮੈਨ ਨੇ ਆਪਣੀ ਆਤਮਕਥਾ ''ਚ ਇਸ ਵਿਵਾਦਿਤ ਮਾਂਕਡਿੰਗ ਨਿਯਮ ਦਾ ਕੀਤਾ ਜ਼ਿਕਰ

03/26/2019 6:53:25 PM

ਨਵੀਂ ਦਿੱਲੀ— ਬਰੈਡਮੈਨ ਨੇ ਆਪਣੀ ਆਤਮਕਥਾ 'ਚ ਲਿੱਖਿਆ ਸੀ, ''ਆਪਣੇ ਪੂਰੇ ਜੀਵਨ ਮੈਂ ਇਹ ਸਮਝ ਨਹੀਂ ਪਾਇਆ ਕਿ ਪ੍ਰੈਸ ਨੇ ਮਾਂਕਡ ਦੀ ਖੇਡ ਭਾਵਨਾ 'ਤੇ ਸਵਾਲ ਕਿਉਂ ਚੁੱਕਿਆ। ਕ੍ਰਿਕਟ ਦਾ ਨਿਯਮ ਸਾਫ਼ ਕਹਿੰਦਾ ਹੈ ਕਿ ਨਾਨ ਸਟ੍ਰਾਈਕਰ ਐਂਡ ਦੇ ਬੱਲੇਬਾਜ਼ ਨੂੰ ਆਪਣੀ ਸੀਮਾ 'ਚ ਰਹਿਣਾ ਚਾਹੀਦਾ। ਜੇਕਰ ਅਜਿਹਾ ਨਹੀਂ ਹੈ ਤਾਂ ਇਹ ਨਿਯਮ ਕਿਉਂ ਰੱਖਿਆ ਗਿਆ ਹੈ ਕਿ ਬੱਲੇਬਾਡਞਾਂ ਨੂੰ ਇਸ ਤਰ੍ਹਾਂ ਆਊਟ ਕੀਤਾ ਜਾ ਸਕੇ। ਨਾਨ ਸਟ੍ਰਾਈਕਰ ਐਂਡ ਤੋਂ ਬਾਹਰ ਨਿਕਲ ਕੇ ਬੱਲੇਬਾਜ਼ ਅਨ-ਉਚਿਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ।

ਮਾਂਕਡ ਵਰਗਾ ਕੰਮ ਅਸ਼ਵਿਨ ਨੇ ਆਈ. ਪੀ. ਐੱਲ ਮੁਕਾਬਲੇ 'ਚ ਕੀਤਾ। ਕਿੰਗਸ ਇਲੈਵਨ ਪੰਜਾਬ ਦੇ ਕਪਤਾਨ ਅਸ਼ਵਿਨ ਨੇ ਰਾਜਸਥਾਨ ਰਾਇਲਸ ਦੇ ਬੱਲੇਬਾਜ਼ ਜੋਸ ਬਟਲਰ ਨੂੰ ਮਾਂਕਡ ਦੇ ਅੰਦਾਜ਼ 'ਚ ਆਊਟ ਕਰ ਦਿੱਤਾ ਜਿਸ ਤੋਂ ਬਾਅਦ ਮਾਂਕੇਡਿਡ ਸ਼ਬਦ ਫਿਰ ਤੋਂ ਸੁੱਰਖੀਆਂ 'ਚ ਆ ਗਿਆ ਹੈ। ਕ੍ਰਿਕਟ ਦੇ ਨਿਯਮਾਂ ਨੂੰ ਦੇਖਣ ਵਾਲੀ ਸੰਸਥਾ ਮੈਰਲਬੋਰਨ ਕ੍ਰਿਕਟ ਕਲਬ (ਐੱਮ. ਸੀ. ਸੀ) ਨੇ ਆਪਣੀ ਨਿਯਮ ਛੋਟੀ ਪੁਸਤਕ 'ਚ ਲਿੱਖਿਆ ਹੈ ਕਿ ਗੇਂਦਬਾਜ਼ ਨੂੰ ਉਸ ਬੱਲੇਬਾਜ਼ ਨੂੰ ਆਊਟ ਕਰਨ ਦੀ ਆਗਿਆ ਹੈ ਜੋ ਨਾਨ ਸਟਰਾਈਕਰ ਐਂਡ 'ਤੇ ਆਪਣੀ ਜਗ੍ਹਾ ਛੱਡ ਕੇ ਨਿਰਧਾਰਤ ਰੇਖਾ ਤੋਂ ਅੱਗੇ ਜਾ ਚੁੱਕਿਆ ਹੁੰਦਾ ਹੈ।


Related News