ਮੁੱਕੇਬਾਜ਼ ਸਰਿਤਾ, ਮਨੋਜ ਤੇ ਹੁਸਾਮੂਦੀਨ ਤਮਗੇ ਤੋਂ ਇਕ ਕਦਮ ਦੂਰ

Sunday, Apr 08, 2018 - 02:32 AM (IST)

ਗੋਲਡ ਕੋਸਟ— ਭਾਰਤ ਦੀ ਐੱਲ. ਸਰਿਤਾ ਦੇਵੀ (60 ਕਿ. ਗ੍ਰਾ.), ਮਨੋਜ ਕੁਮਾਰ (69) ਤੇ ਹੁਸਾਮੂਦੀਨ ਮੁਹੰਮਦ (56) ਨੇ ਸ਼ਨੀਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਮੁੱਕੇਬਾਜ਼ੀ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ। ਸਰਿਤਾ, ਮਨੋਜ ਤੇ ਹੁਸਾਮੂਦੀਨ ਕੁਆਰਟਰ ਫਾਈਨਲ 'ਚ ਪਹੁੰਚ ਕੇ ਤਮਗਾ ਪੱਕਾ ਕਰਨ ਤੋਂ ਇਕ ਕਦਮ ਦੂਰ ਰਹਿ ਗਏ ਹਨ। ਜੇਕਰ ਉਹ ਸੈਮੀਫਾਈਨਲ 'ਚ ਪਹੁੰਚਦੇ ਹਨ ਤਾਂ ਉਨ੍ਹਾਂ ਲਈ ਘੱਟ ਤੋਂ ਘੱਟ ਕਾਂਸੀ ਤਮਗਾ ਪੱਕਾ ਹੋ ਜਾਵੇਗਾ।


Related News