ਤਬੀਅਤ ਖਰਾਬ ਹੋਣ ਕਾਰਣ ਟੀਮ ਦੇ ਨਾਲ ਟ੍ਰੇਨਿੰਗ 'ਤੇ ਨਹੀਂ ਗਿਆ ਬੋਲਟ
Monday, Jul 20, 2020 - 07:36 PM (IST)
ਮਾਊਂਟ ਮੌਂਗਾਨੂਈ (ਨਿਊਜ਼ੀਲੈਂਡ)– ਨਿਊਜ਼ੀਲੈਂਡ ਦੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਤਬੀਅਤ ਖਰਾਬ ਹੋਣ ਕਾਰਣ ਸਾਵਧਾਨੀ ਵਰਤਦੇ ਹੋਏ ਟੀਮ ਦੇ ਨਾਲ ਟ੍ਰੇਨਿੰਗ ਲਈ ਮੈਦਾਨ 'ਤੇ ਨਹੀਂ ਗਿਆ। ਤੇਜ਼ ਗੇਂਦਬਾਜ਼ ਟਿਮ ਸਾਊਥੀ, ਟ੍ਰੇਂਟ ਬੋਲਟ ਤੇ ਤਜਰਬੇਕਾਰ ਬੱਲੇਬਾਜ਼ ਰੋਸ ਟੇਲਰ ਸਮੇਤ ਉੱਤਰੀ ਨਿਊਜ਼ੀਲੈਂਡ ਦੇ ਖਿਡਾਰੀ ਕੋਰੋਨਾ ਵਾਇਰਸ ਦੇ ਕਹਿਰ ਦੇ ਕਾਰਣ ਠੱਪ ਚੱਲ ਰਹੀਆਂ ਕ੍ਰਿਕਟ ਗਤੀਵਿਧੀਆਂ ਤੋਂ ਬਾਅਦ ਟ੍ਰੇਨਿੰਗ 'ਤੇ ਵਾਪਸ ਆਏ ਹਨ ਤੇ ਟੀਮ ਦਾ ਦੂਜਾ ਅਭਿਆਸ ਸੈਸ਼ਨ 19 ਤੋਂ ਲੈ ਕੇ 24 ਜੁਲਾਈ ਤਕ ਚੱਲੇਗਾ। ਬੋਲਟ ਦੂਜੇ ਟ੍ਰੇਨਿੰਗ ਕੈਂਪ ਦੇ ਪਹਿਲੇ ਦਿਨ ਤਾਂ ਮੈਦਾਨ ਵਿਚ ਆਇਆ ਸੀ ਪਰ ਦੂਜੇ ਦਿਨ ਸਿਹਤਮੰਦ ਮਹਿਸੂਸ ਨਾ ਕਰਣ ਦੇ ਕਾਰਣ ਉਸ ਨੇ ਮੈਦਾਨ 'ਤੇ ਆਉਣਾ ਸਹੀ ਨਹੀਂ ਸਮਝਿਆ।
ਰੋਸ ਟੇਲਰ ਨੇ ਕੀਤਾ ਮਜ਼ਾਕ : ਰੋਸ ਟੇਲਰ ਨੇ ਬੋਲਟ ਦੇ ਮੈਦਾਨ 'ਤੇ ਨਾ ਆਉਣ ਨੂੰ ਲੈ ਕੇ ਮਜ਼ਾਕੀਆ ਅੰਦਾਜ਼ ਵਿਚ ਕਿਹਾ,''ਮੈਨੂੰ ਲੱਗਦਾ ਹੈ ਕਿ ਅਭਿਆਸ ਸੈਸ਼ਨ ਦੇ ਪਹਿਲੇ ਦਿਨ ਬੋਲਟ ਨੇ 8 ਓਵਰ ਕਰਵਾਏ ਸਨ, ਜਿਸ ਦੇ ਕਾਰਣ ਸ਼ਾਇਦ ਉਹ ਥੱਕ ਗਿਆ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂ ੰਧਿਆਨ ਵਿਚ ਰੱਖਦੇ ਹੋਏ ਸਾਵਧਾਨੀ ਵਰਤਣਾ ਸਹੀ ਫੈਸਲਾ ਹੈ। ਮੈਨੂੰ ਉਮੀਦ ਹੈ ਕਿ ਉਹ ਕੱਲ ਮੈਦਾਨ 'ਤੇ ਆ ਕੇ ਟ੍ਰੇਨਿੰਗ ਸ਼ੁਰੂ ਕਰ ਦੇਵੇਗਾ।''