ਬੋਪੰਨਾ, ਦਿਵਿਜ ਵਿੰਬਲਡਨ ਮਿਕਸਡ ਡਬਲਜ਼ ਮੁਕਾਬਲੇ ''ਚੋਂ ਬਾਹਰ
Sunday, Jul 07, 2019 - 04:19 PM (IST)

ਲੰਡਨ : ਦਿਵਿਜ ਸ਼ਰਣ ਅਤੇ ਰੋਹਨ ਬੋਪੰਨਾ ਨੂੰ ਇੱਥੇ ਦੂਜੇ ਦੌਰ ਵਿਚ ਮਿਲੀ ਹਾਰ ਨਾਲ ਭਾਰਤ ਦੀ ਵਿੰਬਲਡਨ ਚੈਂਪੀਅਨਸ਼ਿਪ ਦੀ ਮਿਕਸਡ ਡਬਲਜ਼ ਮੁਕਾਬਲੇ ਵਿਚ ਚੁਣੌਤੀ ਖਤਮ ਹੋ ਗਈ। ਬੋਪੰਨਾ ਅਤੇ ਬੇਲਾਰੂਸ ਦੀ ਆਇਰਨਾ ਸਬਾਲੇਂਕਾ ਦੀ 13ਵਾਂ ਦਰਜਾ ਪ੍ਰਾਪਤ ਜੋੜੀ ਨੂੰ 1 ਘੰਟੇ 13 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਨਿਊਜ਼ੀਲੈਂਡ ਦੇ ਆਰਟੇਮ ਸਿਟਾਕ ਅਤੇ ਜਰਮਨੀ ਦੀ ਲੌਰਾ ਸਿਗੇਮੰਡ ਦੀ ਜੋੜੀ ਹੱਥੋਂ 4-6, 4-6 ਨਾਲ ਹਾਰ ਮਿਲੀ। ਖੱਬੇ ਹੱਥ ਦੇ ਸ਼ਰਣ ਅਤੇ ਚੀਨ ਦੀ ਉਸਦੀ ਜੋੜੀ ਯਿੰਗ ਯਿੰਗ ਦੁਆਨ ਨੂੰ 62 ਮਿੰਟ ਵਿਚ ਐਡਨ ਸਿਲਵਾ ਅਤੇ ਇਵਾਨ ਹੋਯਤ ਦੀ ਬ੍ਰਿਟਿਸ਼ ਜੋੜੀ ਹੱਥੋਂ 3-6, 4-6 ਨਾਲ ਹਾਰ ਦਾ ਮੁੰਹ ਦੇਖਣਾ ਪਿਆ। ਸਿਲਵਾ ਅਤੇ ਉਸਦੇ ਬ੍ਰਾਜ਼ੀਲੀ ਜੋੜੀਦਾਰ ਮਾਰਸੇਲੋ ਡੇਮੋਲਿਨਰ ਸੋਮਵਾਰ ਨੂੰ ਬ੍ਰਾਜ਼ੀਲ ਦੇ ਮਾਰਸੇਲੋ ਮੇਲੋ ਅਤੇ ਪੋਲੈਂਡ ਦੇ ਲੁਕਾਸ ਕੁਬੋਤ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਨਾਲ ਭਿੜਨਗੇ।