ਸਚਿਨ ਤੇਂਦੁਲਕਰ ਦੇ ਪ੍ਰਸ਼ੰਸਕ ਨੇ ਬਣਾਈ ਅਨੌਖੀ ਲਾਈਬ੍ਰੇਰੀ, 11 ਭਾਸ਼ਾਵਾਂ 'ਚ ਲਿਖੀਆਂ ਕਿਤਾਬਾਂ

04/24/2018 3:18:35 PM

ਨਵੀਂ ਦਿੱਲੀ— ਅੱਜ 'ਕ੍ਰਿਕਟ ਦਾ ਭਗਵਾਨ' ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਜਨਮਦਿਨ ਹੈ, ਚਾਹੇ ਹੀ ਉਹ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ, ਪਰ ਦੇਸ਼-ਵਿਦੇਸ਼ 'ਚ ਉਨ੍ਹਾਂ ਦੀ ਲੋਕਪ੍ਰਿਅਤਾ ਘੱਟ ਨਹੀਂ ਹੋਈ ਹੈ, ਲੋਕ ਸਚਿਨ ਨੂੰ ਲੈ ਕੇ ਦੀਵਾਨੇ ਹਨ ਕੇਰਲ 'ਚ ਅਜਿਹਾ ਇਕ ਪ੍ਰੋਫੈਸਰ ਸਾਹਮਣੇ ਆਏ ਹਨ, ਜਿਨ੍ਹਾਂ ਨੇ ਸਚਿਨ ਤੇਂਦੁਲਕਰ 'ਤੇ ਕੇਂਦਰਿਤ ਅਨੌਖੀ ਲਾਈਬ੍ਰੇਰੀ ਸਥਾਪਤ ਕੀਤੀ ਹੈ, ਜੋ ਚਰਚਾ ਦਾ ਕੇਂਦਰ ਬਣ ਗਈ ਹੈ।

ਮਾਲਾਬਾਰ ਕ੍ਰਿਸ਼ਚੀਅਨ ਕਾਲਜ 'ਚ ਇਤਿਹਾਸ ਦੇ ਪ੍ਰੋਫੈਸਰ ਵਸ਼ਿਸ਼ਟ ਮਾਣੀਕੋਠ ਨੇ ਕੋਜ਼ੀਕੋਟ 'ਚ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ 'ਤੇ ਕੇਂਦਰਿਤ ਲਾਈਬ੍ਰੇਰੀ ਸਥਾਪਿਤ ਕੀਤੀ ਹੈ, ਇਸ ਲਾਈਬ੍ਰੇਰੀ 'ਚ ਸਚਿਨ ਦੀ ਜੀਵਨਸ਼ੈਲੀ, ਯਾਦਾਂ ਸਮੇਤ ਉਨ੍ਹਾਂ 'ਤੇ ਕੇਂਦਰਿਤ 60 ਕਿਤਾਬਾਂ ਹਨ। ਖਾਸ ਗੱਲ ਇਹ ਹੈ ਕਿ ਇਹ ਕਿਤਾਬਾਂ 11 ਭਾਸ਼ਾਵਾਂ 'ਚ ਹਨ। ਜਿਨ੍ਹਾਂ 'ਚ ਹਿੰਦੀ, ਅੰਗਰੇਜ਼ੀ, ਤਾਮਿਲ, ਤੇਗਲੂ, ਮਲਿਆਲਮ, ਕੰਨੜ, ਮਰਾਠੀ ਅਤੇ ਗੁਜਰਾਤੀ ਆਦਿ ਹਨ। ਬ੍ਰਿਸ਼ਟ ਮਾਣੀਕੋਠ ਦੁਆਰਾ ਸਥਾਪਿਤ ਇਹ ਅਨੌਖੀ ਲਾਈਬ੍ਰੇਰੀ ਹੁਣ ਚਰਚਾ ਦਾ ਕੇਂਦਰ ਬਣ ਗਈ ਹੈ। ਖਾਸ ਕਰਕੇ ਨੌਜਵਾਨਾਂ 'ਚ ਇਹ ਖੂਬ ਪ੍ਰਸਿੱਧ ਹੋ ਰਹੀ ਹੈ।


Related News