ਬੋਲਟ ਨੇ ਜਿੱਤਿਆ 100 ਮੀਟਰ ਫਰਾਟਾ ਪਰ ਸਮਾਂ ਲਿਆ 10.03 ਸੈਕੰਡ

06/12/2017 12:20:01 AM

ਜਮੈਕਾ— ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਤੇ ਓਲੰਪਿਕ ਚੈਂਪੀਅਨ ਜਮੈਕਾ ਦੇ ਓਸੈਨ ਬੋਲਟ ਨੇ ਆਖਰੀ ਸਮੇਂ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਆਪਣੇ ਘਰ ਵਿਚ 100 ਮੀਟਰ ਦੀ ਫਾਈਨਲ ਰੇਸ ਜਿੱਤ ਲਈ। ਇਸ ਸਾਲ ਅਗਸਤ ਵਿਚ ਲੰਡਨ ਵਿਚ ਹੋµਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਰੇਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਓਲੰਪਿਕ ਸੋਨ ਤਮਗਾ ਜੇਤੂ ਬੋਲਟ ਨੇ ਹਾਲਾਂਕਿ 10.03 ਸੈਕੰਡ ਦੇ ਸਮਾਂ ਨਾਲ 100 ਮੀਟਰ ਰੇਸ ਜਿੱਤੀ। ਬੋਲਟ ਨੇ ਕੌਮਾਂਤਰੀ ਐਥਲੈਟਿਕਸ ਮਹਾਸੰਘ ਦੇ ਮੁਖੀ ਸੇਬੇਸਟੀਅਨ ਕੋ ਤੇ ਜਮੈਕਾ ਦੇ ਪ੍ਰਧਾਨ ਮੰਤਰੀ ਐਂਡ੍ਰਿਊ ਹੋਲਨੇਸ ਦੀ ਮੌਜੂਦਗੀ ਇਹ ਰੇਸ ਜਿੱਤੀ।


Related News