ਬੱਚੇ ਦੀਆਂ ਕਿਲਕਾਰੀਆਂ ਤੋਂ ਪਹਿਲਾਂ ਹੀ ਅਨੁਸ਼ਕਾ-ਵਿਰਾਟ ਦੇ ਚਿਹਰੇ ਆਇਆ ਨੂਰ, ਵਜ੍ਹਾ ਹੈ ਖ਼ਾਸ

12/13/2020 2:42:18 PM

ਮੁੰਬਈ (ਬਿਊਰੋ) — ਦੁਨੀਆ ਭਰ 'ਚ ਬਹੁਤ ਸਾਰੇ ਅਜਿਹੇ ਸੈਲੀਬ੍ਰਿਟੀਜ਼ ਹਨ, ਜੋ ਸੋਸ਼ਲ ਮੀਡੀਆ ਦੇ ਜਰੀਏ ਲੋਕਾਂ ਅਤੇ ਸਮਾਜ ਨੂੰ ਜਾਗਰੂਕ ਕਰਨ ਅਤੇ ਪ੍ਰਮੋਸ਼ਨ ਦਾ ਕੰਮ ਕਰਦੇ ਹਨ। ਹਾਲ ਹੀ 'ਚ ਇਕ ਗਲੋਬਲ ਡੇਟਾ ਕਲੈਕਸ਼ਨ ਅਤੇ ਐਨਾਲਿਸਿਸ ਏਜੰਸੀ ਨੇ ਇਕ ਰਿਪੋਰਟ ਤਿਆਰ ਕੀਤੀ ਹੈ, ਜਿਸ 'ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਇੰਸਟਾਗ੍ਰਾਮ 'ਤੇ ਦੁਨੀਆ ਦੇ ਟੌਪ 25 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ  'ਚ ਰੱਖਿਆ ਗਿਆ ਹੈ। ਇਸ ਰਿਪੋਰਟ   'ਚ ਪੂਰੀ ਦੁਨੀਆ ਦੇ 1000 ਇੰਸਟਾਗ੍ਰਾਮ ਅਕਾਊਂਟਸ ਦੀ ਲਿਸਟ ਤਿਆਰ ਕੀਤੀ ਗਈ ਹੈ, ਜਿਸ 'ਤੇ ਯੂਜ਼ਰਸ ਇੰਗੈਜਮੈਂਟ ਕਾਫ਼ੀ ਜ਼ਿਆਦਾ ਹੈ ਅਤੇ ਉਹ ਸਮੇਂ 'ਚ ਆਪਣੀ ਆਵਾਜ਼ ਦੇ ਜਰੀਏ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੇ ਹਨ।
ਇਸ ਰਿਪੋਰਟ ਦੀ ਲਿਸਟ 'ਚ ਦੁਨੀਆ ਦੇ ਮਸ਼ਹੂਰ ਫੁੱਟਬਾਲ ਕ੍ਰਿਸਟਿਯਾਨੋ ਰੋਨਾਲਡੋ ਦਾ ਨਾਂ ਸਭ ਤੋਂ ਉੱਪਰ ਹੈ। ਵਿਰਾਟ ਕੋਹਲੀ ਇਸ ਲਿਸਟ 'ਚ 11ਵੇਂ ਨੰਬਰ 'ਤੇ ਹੈ, ਜਦੋਂਕਿ ਅਨੁਸ਼ਕਾ ਸ਼ਰਮਾ 24ਵੇਂ ਨੰਬਰ 'ਤੇ ਹੈ। ਇਸ ਲਿਸਟ 'ਚ ਬੇਯੋਨਸੀ, ਟੇਲਰ ਸਵਿਟ ਅਤੇ ਜਸਟਿਨ ਬੀਬਰ ਵਰਗੇ ਸਿਤਾਰੇ ਵੀ ਸ਼ਾਮਲ ਹਨ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੋਵਾਂ ਨੇ ਮਿਲ ਕੇ ਇਸ ਸਮੇਂ ਇੰਸਟਾਗ੍ਰਾਮ 'ਤੇ 124 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਹਨ ਅਤੇ ਇਨ੍ਹਾਂ ਦੋਵਾਂ ਦੇ ਪੋਸਟਰਸ ਨੂੰ ਦੁਨੀਆ ਭਰ 'ਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

PunjabKesari

ਵਿਰਾਟ ਕੋਹਲੀ ਇੰਝ ਰੱਖ ਰਹੇ ਨੇ ਅਨੁਸ਼ਕਾ ਦਾ ਖ਼ਾਆਲ, ਮੈਦਾਨ ਤੋਂ ਇਸ਼ਾਰਿਆਂ 'ਚ ਪੁੱਛਦੇ ਨੇ ਖਾਣਾ ਖਾ ਲਿਆ?
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਆਉਣ ਵਾਲੇ ਸਾਲ 'ਚ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਨ੍ਹਾਂ ਨੇ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਦੋਵਾਂ ਨੇ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਨੂੰ ਸੈਲੀਬ੍ਰੇਟ ਕੀਤਾ। ਇਸ ਦੌਰਾਨ ਵਿਰਾਟ ਕੋਹਲੀ ਨੇ ਵਿਆਹ ਦੀ ਇਕ ਬਹੁਤ ਹੀ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ। ਇਸ ਤਸਵੀਰ ਦੋਵਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ।

PunjabKesari

ਟਵਿਟਰ 'ਤੇ ਵਿਰਾਟ ਕੋਹਲੀ ਨੇ ਲਿਖੀ ਇਹ ਗੱਲ
ਵਿਰਾਟ ਕੋਹਲੀ ਨੇ ਟਵਿਟਰ ਅਤੇ ਇੰਸਟਾਗਰਾਮ 'ਤੇ ਇਕ ਖ਼ੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ, 'ਤਿੰਨ ਸਾਲ ਅਤੇ ਜੀਵਨਭਰ ਦਾ ਸਾਥ...।' ਇਸ ਤਸਵੀਰ ਵਿਚ ਅਨੁਸ਼ਕਾ ਵਿਆਹ ਦੇ ਜੋੜੇ ਵਿਚ ਉਨ੍ਹਾਂ ਨੂੰ ਵੇਖ ਕੇ ਮੁਸਕੁਰਾ ਰਹੀ ਹੈ। ਉਥੇ ਹੀ ਅਨੁਸ਼ਕਾ ਨੇ ਵੀ ਇਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, 'ਸਾਡੇ ਤਿੰਨ ਸਾਲ ਅਤੇ ਬਹੁਤ ਜਲਦ ਅਸੀਂ 3 ਹੋਵਾਂਗੇ...ਮਿਸ ਯੂ।'   

PunjabKesari

11 ਦਸੰਬਰ 2017 'ਚ ਬੱਝੇ ਸਨ ਵਿਆਹ ਦੇ ਬੰਧਨ 'ਚ 
ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ 11 ਦਸੰਬਰ 2017 'ਚ ਵਿਆਹ ਕਰਾਇਆ ਸੀ। ਦੋਵਾਂ ਨੇ ਇਟਲੀ ਦੀ ਸਿਟੀ ਟਸਕਨੀ ਦੇ ਬੋਰਗੋ ਫਿਨੋਸ਼ਿਟੋ ਰਿਜ਼ਾਰਟ 'ਚ ਪਰਿਵਾਰਕ ਪੰਡਿਤ ਅਨੰਤ ਬਾਬਾ ਦੀ ਮੌਜੂਦਗੀ 'ਚ ਸੱਤ ਫੇਰੇ ਲਏ। ਇਸ ਮੌਕੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਦੋਸਤ ਹੀ ਮੌਜੂਦ ਸਨ। ਦੱਸਣਯੋਗ ਹੈ ਕਿ 2013 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਨ੍ਹਾਂ ਦੀ ਪਹਿਲੀ ਮੁਲਾਕਾਤ ਇਕ ਐਡ ਸ਼ੂਟ ਦੌਰਾਨ ਹੋਈ ਸੀ।

 

 

ਨੋਟ- ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਇਸ ਉਪਲੱਬਧੀ ਬਾਰੇ ਤੁਹਾਡੀ ਕੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
 


sunita

Content Editor sunita