ਯੁਵਰਾਜ ਨੂੰ ਮੌਕਾ ਨਾ ਦੇਣ 'ਤੇ ਭੜਕਿਆ ਇਹ ਬਾਲੀਵੁੱਡ ਐਕਟਰ, ਇਸ ਤਰ੍ਹਾਂ ਕੱਢੀ ਭੜਾਸ

Wednesday, May 15, 2019 - 04:18 PM (IST)

ਯੁਵਰਾਜ ਨੂੰ ਮੌਕਾ ਨਾ ਦੇਣ 'ਤੇ ਭੜਕਿਆ ਇਹ ਬਾਲੀਵੁੱਡ ਐਕਟਰ, ਇਸ ਤਰ੍ਹਾਂ ਕੱਢੀ ਭੜਾਸ

ਜਲੰਧਰ : ਆਈ. ਪੀ. ਐੱਲ. ਸੀਜ਼ਨ 12 ਭਾਂਵੇ ਹੀ ਮੁੰਬਈ ਇੰਡੀਅਨਜ਼ ਜਿੱਤ ਗਈ ਹੋਵੇ ਪਰ ਬਹੁਤ ਸਾਰੇ ਪ੍ਰਸ਼ੰਸਕ ਇਸ ਫ੍ਰੈਂਚਾਈਜ਼ੀ ਤੋਂ ਇਸ ਲਈ ਵੀ ਨਾਰਾਜ਼ ਸੀ ਕਿਉਂਕਿ ਉਸ ਨੇ ਪੰਜਾਬ ਅਤੇ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਸਿੰਘ ਨੂੰ ਜ਼ਿਆਦਾ ਮੌਕਾ ਨਹੀਂ ਦਿੱਤਾ। ਯੁਵਰਾਜ ਨੇ ਪੂਰੇ ਸੀਜ਼ਨ ਵਿਚ ਸਿਰਫ 4 ਮੈਚ ਹੀ ਖੇਡੇ। ਹੈਦਰਾਬਾਦ ਦੇ ਮੈਦਾਨ 'ਤੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਯੁਵਰਾਜ ਪ੍ਰੈਕਟਿਸ ਕਰਦੇ ਵੀ ਦਿਸੇ ਸੀ ਪਰ ਆਖਰੀ ਸਮੇਂ ਯੁਵਰਾਜ ਦਾ ਨਾਂ ਪਲੇਇੰਗ ਇਲੈਵਨ ਵਿਚ ਨਾ ਹੋਣ ਨਾਲ ਪ੍ਰਸ਼ੰਸਕਾਂ ਨੂੰ ਵੱਡਾ ਧੱਕਾ ਲੱਗਾ। ਬਾਲੀਵੁੱਡ ਐਕਟਰ ਸੁਰੇਸ਼ ਮੈਨਨ ਵੀ ਮੁੰਬਈ ਇੰਡੀਅਨਜ਼ ਪ੍ਰਬੰਧਕਾਂ ਦੇ ਇਸ ਫੈਸਲੇ ਤੋਂ ਨਾਰਾਜ਼ ਦਿਸੇ। ਬਾਲੀਵੁੱਡ ਫਿਲਮ ਪਾਰਟਨਰ ਵਿਚ ਇਕ ਛੋਟਾ ਰੋਲ ਕਰ ਕੇ ਚਰਚਾ ਵਿਚ ਆਉਣ ਵਾਲੇ ਸੁਰੇਸ਼ ਮੈਨਨ ਨੇ ਇਕ ਟਵੀਟ ਕੀਤਾ ਹੈ ਜਿਸ ਵਿਚ ਯੁਵਰਾਜ ਨੂੰ ਟੀਮ 'ਚ ਨਾ ਦੇਖਣ 'ਤੇ ਉਸਦਾ ਗੁੱਸਾ ਸਾਫ ਦਿਸ ਰਿਹਾ ਹੈ।

PunjabKesari

ਮੈਨਨ ਨੇ ਆਪਣੇ ਟਵੀਟ 'ਚ ਲਿਖਿਆ, ''ਦੇਖੋ ਕਿਸ ਤਰ੍ਹਾਂ ਤਜ਼ਰਬਾ ਇਕ ਮਹੱਤਵਪੂਰਨ ਮੈਚ ਲਈ ਜ਼ਰੂਰੀ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਹਿੰਦਰ ਸਿੰਘ ਧੋਨੀ ਕਿਉਂ ਸ਼ੇਨ ਵਾਟਸਨ ਦਾ ਸਮਰਥਨ ਕਰਦੇ ਹਨ ਅਤੇ ਅਸੀਂ ਯੁਵਰਾਜ ਸਿੰਘ ਨੂੰ ਬਰਬਾਦ ਕਰ ਦਿੱਤਾ। ਦੱਸ ਦਈਏ ਕਿ ਸੁਰੇਸ਼ ਮੈਨਨ ਨੇ ਬਾਲੀਵੁੱਡ ਫਿਲਮ ਪਾਰਟਨਰ ਵਿਚ ਆਪਣਾ ਸਭ ਤੋਂ ਯਾਦਗਾਰ ਰੋਲ ਕੀਤਾ ਸੀ। ਫਿਲਮ ਵਿਚ ਉਹ ਮੁੱਖ ਅਦਾਕਾਰਾ ਕੈਟਰਿਨਾ ਕੈਫ ਦੇ ਦੋਸਤ ਦੀ ਭੂਮਿਕਾ ਨਿਭਾਉਂਦੇ ਦਿਸੇ ਹਨ। ਫਿਲਮ ਦੇ ਇਕ ਗਾਣੇ ਵਿਚ 'ਸੋਹਣੀ ਦੇ ਨਖਰੇ' ਵਿਚ ਉਹ ਗੋਵਿੰਦਾ ਦੇ ਨਾਲ ਦਿਸਦੇ ਹਨ।

ਇਕੱਲੇ ਸੁਰੇਸ਼ ਮੈਨਨ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਵੀ ਮੁੰਬਈ ਇੰਡੀਅਨਜ਼ ਦਾ ਫੈਸਲਾ ਸਮਝ ਨਹੀਂ ਆਇਆ। ਯੁਵਰਾਜ ਨੇ ਇਸ ਸੀਜ਼ਨ ਦੇ ਪਹਿਲੇ 4 ਮੈਚਾਂ ਵਿਚ 98 ਦੌੜਾਂ ਬਣਾਈਆਂ ਸੀ। ਉਸਦੀ ਜਗ੍ਹਾ ਜਿਸ ਇਸ਼ਾਨ ਕਿਸ਼ਨ ਨੂੰ ਮੌਕਾ ਦਿੱਤਾ ਗਿਆ ਉਸਨੇ 11 ਪਾਰੀਆਂ ਵਿਚ ਸਿਰਫ 88 ਦੌੜਾਂ ਹੀ ਬਣਾਈਆਂ ਸੀ। ਅਜਿਹੇ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਵੀ ਕ੍ਰਿਕਟ ਪ੍ਰਸ਼ੰਸਕਾਂ ਨੇ ਮੁੰਬਈ ਇੰਡੀਅਨਜ਼ ਦੇ ਪ੍ਰਬੰਧਕਾਂ ਨੂੰ ਆਪਣੇ ਸਵਾਲਾਂ ਨਾਲ ਘੇਰਿਆ।

PunjabKesari

ਦੱਸ ਦਈਏ ਕਿ ਯੁਵਰਾਜ ਨੂੰ ਇਸ ਸੀਜ਼ਨ ਵਿਚ ਮੁੰਬਈ ਇੰਡੀਅਨਜ਼ ਨੇ ਉਸਦੇ ਬੇਸ ਪ੍ਰਾਈਜ਼ 'ਤੇ ਖਰੀਦਿਆ ਸੀ। ਉਸ ਨੇ 4 ਮੈਚਾਂ ਵਿਚ 24.50 ਦੀ ਔਸਤ ਅਤੇ 130.66 ਦੇ ਸਟ੍ਰਾਈਕ ਰੇਟ ਨਾਲ 98 ਦੌੜਾਂ ਬਣਾਈਆਂ। 53 ਉਸਦੀ ਬੈਸਟ ਸਕੋਰ ਰਿਹਾ। ਦੇਖੋ ਯੁਵਰਾਜ ਦਾ ਪ੍ਰਦਰਸ਼ਨ
53 ਦਿੱਲੀ ਕੈਪੀਟਲਸ
23 ਰਾਇਲ ਚੈਲੰਜਰਜ਼ ਬੈਂਗਲੁਰੂ
18 ਕਿੰਗਜ਼ ਇਲੈਵਨ ਪੰਜਾਬ
4 ਚੇਨਈ ਸੁਪਰ ਕਿੰਗਜ਼


author

Ranjit

Content Editor

Related News