ਧੋਨੀ ਨਾਲ ਡੇਟ ''ਤੇ ਜਾਣਾ ਚਾਹੁੰਦੀ ਹੈ ਬਾਲੀਵੁੱਡ ਦੀ ਇਹ ''ਬਿਊਟੀ ਕਵੀਨ''

10/15/2017 3:54:23 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮ.ਐਸ. ਧੋਨੀ ਦੀ ਬਾਇਓਪਿਕ ਐਮ.ਐਸ. ਧੋਨੀ- ਦਿ ਅਨਟੋਲਡ ਸਟੋਰੀ ਵਿਚ ਪਤਨੀ ਸਾਕਸ਼ੀ ਦਾ ਕਿਰਦਾਰ ਨਿਭਾਉਣ ਵਾਲੀ ਬਾਲੀਵੁੱਡ ਅਭਿਨੇਤਰੀ ਕਿਆਰਾ ਆਡਵਾਣੀ ਨੇ ਇਕ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਹ ਕਿਸ ਕ੍ਰਿਕਟਰ ਨੂੰ ਡੇਟ ਕਰਨਾ ਚਾਹੁੰਦੀ ਹੈ।

PunjabKesari

ਕਿਆਰਾ ਆਡਵਾਣੀ ਨੇ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਹਾਟ ਕ੍ਰਿਕਟਰ ਦੱਸਿਆ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਡਿਨਰ ਲਈ ਕਿਸ ਨਾਲ ਜਾਣਾ ਚਾਹੇਗੀ ਤਾਂ ਉਨ੍ਹਾਂ ਨੇ ਬਿਨ੍ਹਾਂ ਝਿਝਦੇ ਧੋਨੀ ਦਾ ਨਾਮ ਲਿਆ।

PunjabKesari
ਹਾਲਾਂਕਿ, ਕਿਆਰਾ ਆਡਵਾਣੀ ਨੇ ਸਾਫ਼ ਕੀਤਾ ਕਿ ਧੋਨੀ ਸ਼ਾਦੀਸ਼ੁਦਾ ਹਨ, ਇਸ ਲਈ ਉਹ ਉਨ੍ਹਾਂ ਨਾਲ ਕੈਂਡਲ ਲਾਈਟ ਡਿਨਰ ਉੱਤੇ ਜਾਣਾ ਚਾਹੁੰਦੀ ਹੈ। ਇਕ ਇੰਟਰਵਿਊ ਵਿਚ ਬਾਲੀਵੁੱਡ ਅਭਿਨੇਤਰੀ ਨੇ ਹਰਭਜਨ ਸਿੰਘ ਦੀ ਰੀਸੈਪਸ਼ਨ ਦੌਰਾਨ ਕਿਹਾ ਕਿ ਧੋਨੀ ਆਪਣੀ ਪਤਨੀ ਅਤੇ ਬੇਟੀ ਦਾ ਬਹੁਤ ਵਧੀਆ ਤਰੀਕੇ ਨਾਲ ਖਿਆਲ ਰੱਖ ਰਹੇ ਸਨ, ਜੋ ਉਨ੍ਹਾਂ ਨੂੰ ਕਾਫ਼ੀ ਵਧੀਆ ਲੱਗਾ। ਉਨ੍ਹਾਂ ਨੇ ਕਿਹਾ, ਹਰਭਜਨ ਸਿੰਘ  ਦੇ ਰੀਸੈਪਸ਼ਨ ਉੱਤੇ ਵੇਖਿਆ ਕਿ ਧੋਨੀ ਆਪਣੀ ਪਤਨੀ ਸਾਕਸ਼ੀ ਅਤੇ ਬੇਟੀ ਜੀਵਾ ਦਾ ਬਹੁਤ ਖਿਆਲ ਰੱਖ ਰਹੇ ਹਨ। ਇਹ ਵੇਖ ਕੇ ਬਹੁਤ ਖੁਸ਼ੀ ਹੋਈ ਕਿ ਧੋਨੀ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਹਨ।

PunjabKesari
ਕਿਆਰਾ ਨੇ ਨਾਲ ਹੀ ਕਿਹਾ ਕਿ ਉਹ ਧੋਨੀ ਨਾਲ ਸਿਰਫ ਇਸ ਲਈ ਕੈਂਡਲ ਲਾਈਟ ਡਿਨਰ ਉੱਤੇ ਜਾਣਾ ਚਾਹੁੰਦੀ ਹੈ ਤਾਂ ਕਿ ਉਨ੍ਹਾਂ ਨੂੰ ਜ਼ਿਆਦਾ ਜਾਣ ਸਕੇ। ਉਥੇ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਟੀਮ ਇੰਡੀਆ ਦਾ ਸਭ ਤੋਂ ਹਾਟ ਕ੍ਰਿਕਟਰ ਕੌਣ ਹੈ, ਤਾਂ ਉਨ੍ਹਾਂ ਨੇ ਕਪਤਾਨ ਵਿਰਾਟ ਕੋਹਲੀ ਦਾ ਨਾਮ ਲਿਆ।
ਹਾਲੀਆ ਦੌਰ ਵਿਚ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਕ੍ਰਿਕਟਰ ਹਨ। ਇੱਥੋਂ ਤੱਕ ਕਿ ਬਾਲੀਵੁੱਡ ਦੇ ਮਿਸਟਰ ਪਰੈਕਸ਼ਨਿਸਟ ਆਮੀਰ ਖਾਨ ਨੂੰ ਵੀ ਸਾਰੇ ਕ੍ਰਿਕਟਰਾਂ 'ਚੋਂ ਵਿਰਾਟ ਕੋਹਲੀ ਦਾ ਐਟੀਟਿਊਡ ਬਹੁਤ ਪਸੰਦ ਹੈ। ਆਮੀਰ ਖਾਨ ਅਤੇ ਜਾਇਰਾ ਵਸੀਮ ਸ਼ੁਕਰਵਾਰ ਨੂੰ ਭਾਰਤ ਅਤੇ ਆਸਟਰੇਲੀਆ ਦਰਮਿਆਨ ਤੀਜਾ ਟੀ20 ਕੌਮਾਂਤਰੀ ਮੈਚ ਦੇਖਣ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਪੁੱਜੇ ਸਨ, ਪਰ ਮੈਦਾਨ ਗਿੱਲਾ ਹੋਣ ਕਾਰਨ ਮੈਚ ਰੱਦ ਕਰ ਦਿੱਤਾ ਗਿਆ।


Related News