ਇਸ ਸਾਲ ਅਮਰੀਕੀ ਓਪਨ ਨਹੀਂ ਖੇਡਣਗੇ ਬਾਬ ਤੇ ਮਾਈਕ ਬ੍ਰਾਇਨ

Thursday, Aug 20, 2020 - 08:54 PM (IST)

ਇਸ ਸਾਲ ਅਮਰੀਕੀ ਓਪਨ ਨਹੀਂ ਖੇਡਣਗੇ ਬਾਬ ਤੇ ਮਾਈਕ ਬ੍ਰਾਇਨ

ਨਿਊਯਾਰਕ- ਬਾਬ ਅਤੇ ਮਾਈਕ ਬ੍ਰਾਇਨ ਇਸ ਸਾਲ ਅਮਰੀਕੀ ਓਪਨ ਪੁਰਸ਼ ਡਬਲਜ਼ ਵਰਗ 'ਚ ਨਜ਼ਰ ਨਹੀਂ ਆਉਣਗੇ। ਅਮਰੀਕਾ ਦੇ 42 ਸਾਲਾ ਇਨ੍ਹਾਂ ਜੁੜਵਾਂ ਭਰਾਵਾਂ ਦੇ ਕਰੀਅਰ ਦਾ ਅੰਤ ਮੰਨਿਆ ਜਾ ਰਿਹਾ ਹੈ। 16 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਬ੍ਰਾਇਨ ਭਰਾਵਾਂ ਨੇ ਨਿਊਯਾਰਕ 'ਚ ਪੰਜ ਗ੍ਰੈਂਡ ਸਲੈਮ ਜੇਤੂ, ਜਿਸ 'ਚ ਆਖਰੀ ਵਾਰ 2014 'ਚ ਜਿੱਤ ਮਿਲੀ ਸੀ। 
ਮਾਈਕ ਨੇ ਜੈਕ ਸੋਕ ਦੇ ਨਾਲ 2018 'ਚ ਖਿਤਾਬ ਜਿੱਤਿਆ ਜਦੋਂ ਬਾਬ ਕਮਰ ਦੇ ਅਪ੍ਰੇਸ਼ਨ ਤੋਂ ਬਾਅਦ ਇਲਾਜ ਕਰਵਾ ਰਹੇ ਸਨ। ਅਮਰੀਕੀ ਟੈਨਿਸ ਸੰਘ ਨੇ ਮਹਿਲਾ ਤੇ ਪੁਰਸ਼ ਡਬਲਜ਼ ਵਰਗ ਦੀ ਦਰਜਾ ਪ੍ਰਾਪਤ ਦਾ ਐਲਾਨ ਕੀਤਾ। ਤਿੰਨ ਵਾਰ ਦੀ ਚੈਂਪੀਅਨ ਕਿਮ ਕਲਾਈਟਜਰਸ ਨੂੰ ਡਬਲਜ਼ 'ਚ ਵਾਈਲਡ ਕਾਰਡ ਮਿਲਿਆ। ਟੂਰਨਾਮੈਂਟ 31 ਅਗਸਤ ਤੋਂ ਸਿੰਗਲਜ਼ ਮੁਕਾਬਲਿਆਂ ਦੇ ਨਾਲ ਸ਼ੁਰੂ ਹੋਵੇਗਾ। ਡਬਲਜ਼ ਮੁਕਾਬਲੇ 2 ਸਤੰਬਰ ਤੋਂ ਖੇਡੇ ਜਾਣਗੇ। ਇਸ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ 64 ਦੀ ਵਜਾਏ 32 ਟੀਮਾਂ ਨੂੰ ਹੀ ਪ੍ਰਵੇਸ਼ ਦਿੱਤਾ ਗਿਆ ਹੈ।


author

Gurdeep Singh

Content Editor

Related News