ਭਾਰਤ ਨੇ ਸ਼੍ਰੀਲੰਕਾ ਤੋਂ ਜਿੱਤੀ ਬਲਾਈਂਡ ਟਵੰਟੀ-20 ਸੀਰੀਜ਼

10/18/2018 10:04:42 AM

ਭੋਪਾਲ— ਕਪਤਾਨ ਅਜੇ ਰੈੱਡੀ (ਅਜੇਤੂ 83 ਅਤੇ 23 ਦੌੜਾਂ 'ਤੇ 2 ਵਿਕਟ) ਦੀ ਹਰਫਨਮੌਲਾ ਖੇਡ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ ਤੀਜੇ ਟਵੰਟੀ-20 ਮੁਕਾਬਲੇ 'ਚ 20 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਬਲਾਈਂਡ ਟਵੰਟੀ-20 ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭੋਪਾਲ 'ਚ 20 ਸਾਲਾਂ ਦੇ ਲੰਬੇ ਵਕਫੇ ਬਾਅਦ ਕਿਸੇ ਕੌਮਾਂਤਰੀ ਮੈਚ ਦਾ ਆਯੋਜਨ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰ 'ਚ 5 ਵਿਕਟਾਂ 'ਤੇ 209 ਦੌੜਾਂ ਬਣਾਈਆਂ।

ਕਪਤਾਨ ਅਜੇ ਰੈੱਡੀ ਨੇ ਅਜੇਤੂ 83, ਡੀ ਵੈਂਕਟੇਸ਼ਵਰ ਨੇ 35 ਅਤੇ ਦੁਰਗਾ ਰਾਵ ਨੇ ਅਜੇਤੂ 34 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾਈ ਟੀਮ ਅੱਠ ਵਿਕਟਾਂ' ਤੇ 189 ਦੌੜਾਂ ਹੀ ਬਣਾ ਸਕੀ। ਅਜਿਤ ਸਿਲਵਾ ਨੇ 50 ਅਤੇ ਦੇਸ਼ਪ੍ਰਿਯਾ ਨੇ 35 ਦੌੜਾਂ ਬਣਾਈਆਂ। ਅਜੇ ਰੈੱਡੀ ਨੇ 23 ਦੌੜਾਂ 'ਤੇ 2 ਵਿਕਟਾਂ ਲਈਆਂ। ਅਜੇ ਰੈੱਡੀ ਮੈਨ ਆਫ ਦਿ ਮੈਚ ਰਹੇ। ਸੀਰੀਜ਼ ਦਾ ਚੌਥਾ ਮੈਚ 20 ਅਕਤੂਬਰ ਨੂੰ ਲੁਧਿਆਣਾ 'ਚ ਖੇਡਿਆ ਜਾਵੇਗਾ।


Tarsem Singh

Content Editor

Related News