ਰੋਨਾਲਡੋ ਦੀ ਟੀਮ ਦਾ ਇਕ ਹੋਰ ਖਿਡਾਰੀ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ

03/18/2020 5:31:07 PM

ਸਪੋਰਟਸ ਡੇਸਕ — ਕੋਰੋਨਾ ਵਾਇਰਸ ਦਾ ਅਸਰ ਸਮੇਂ ਦੇ ਨਾਲ-ਨਾਲ ਹੋਰ ਵੀ ਜ਼ਿਆਦਾ ਖਤਰਨਾਕ ਹੁੰਦਾ ਜਾ ਰਿਹਾ ਹੈ। ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਫੁੱਟਬਾਲ ਕਲੱਬ ਜੁਵੇਂਟਸ ਨੇ ਆਪਣੀ ਟੀਮ ਦੇ ਇਕ ਹੋਰ ਖਿਡਾਰੀ ਬਲਾਈਜ਼ ਮਟੂਇਡੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁੱਸ਼ਟੀ ਕੀਤੀ ਹੈ। ਕਲੱਬ ਨੇ ਕਿਹਾ ਕਿ ਬਲਾਈਜ਼ 11 ਮਾਰਚ ਤੋੋਂ ਹੀ ਵੱਖ ਹਨ। ਜੁਵੇਂਟਸ ਐੱਫ. ਸੀ. ਨੇ ਇਕ ਆਧਿਕਾਰਤ ਬਿਆਨ ’ਚ ਕਿਹਾ ਕਿ ਮਟੂਇਡੀ 11 ਮਾਰਚ ਤੋਂ ਹੀ ਆਪਣੇ ਘਰ ’ਚ ਹਨ। ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਹ ਬਚਾਅ ਦੇ ਸਾਰੇ ਜਰੂਰੀ ਨਿਯਮਾਂ ਦੀ ਪਾਲਣਾ ਕਰਣਗੇ।

PunjabKesari

ਪਿਛਲੇ ਹਫਤੇ ਹੀ ਜੁਵੇਂਟਸ ਦੇ ਡੈਨੀਅਲ ਰੂਗਾਨੀ ਵੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਚੁੱਕਾ ਹੈ। ਮੰਗਲਵਾਰ ਨੂੰ ਹੀ ਸਪੇਨ ਦੇ ਫੁੱਟਬਾਲ ਕਲੱਬ ਵਾਲੇਂਸੀਆ ਸੀ. ਐੱਫ. ਨੇ ਵੀ ਆਪਣੀ ਟੀਮ ਦੇ 35 ਫ਼ੀਸਦੀ ਖਿਡਾਰੀਆਂ ਦੇ ਇਸ ਵਾਇਰਸ ਤੋਂ ਪੀੜਤ ਹੋਣ ਦੀ ਗੱਲ ਕਹੀ। ਯੂਰਪ ’ਚ ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਫੁੱਟਬਾਲ ’ਤੇ ਹੀ ਦੇੇਖਿਆ ਜਾ ਰਿਹਾ ਹੈ। ਯੂਰਪ ’ਚ ਹੋਣ ਵਾਲੇ ਕਈ ਫੁੱਟਬਾਲ ਲੀਗਸ ਨੂੰ ਅਸਥਾਈ ਤੌਰ ’ਤੇ ਮੁਅਤਲ ਕਰ ਦਿੱਤਾ ਗਿਆ ਹੈ।

PunjabKesariਧਿਆਨ ਯੋਗ ਹੈ ਕਿ ਮਹਾਮਾਰੀ ਕੋਰੋਨਾ ਨੇ ਦੁਨੀਆਭਰ ’ਚ ਆਯੋਜਿਤ ਹੋਣ ਵਾਲੇ ਖੇਡ ਆਯੋਜਨਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਇਟਲੀ ’ਚ 31000 ਤੋਂ ਵੀ ਜ਼ਿਆਦਾ ਲੋਕ ਇਸ ਮਹਾਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ ਜਿਨ੍ਹਾਂ ’ਚੋਂ ਕਰੀਬ 2500 ਲੋਕਾਂ ਨੂੰ ਆਪਣੀ ਜਾਨ ਗੁਆ ਚੁੱਕੇ ਹਨ।


Davinder Singh

Content Editor

Related News