ਬਿਸ਼ਨ ਸਿੰਘ ਬੇਦੀ ਦੀ ਸਿਹਤ ’ਚ ਸੁਧਾਰ, ਆਈ.ਸੀ.ਯੂ. ਤੋਂ ਨਿੱਜੀ ਕਮਰੇ ’ਚ ਕੀਤਾ ਗਿਆ ਸ਼ਿਫਟ

Friday, Mar 05, 2021 - 02:26 PM (IST)

ਬਿਸ਼ਨ ਸਿੰਘ ਬੇਦੀ ਦੀ ਸਿਹਤ ’ਚ ਸੁਧਾਰ, ਆਈ.ਸੀ.ਯੂ. ਤੋਂ ਨਿੱਜੀ ਕਮਰੇ ’ਚ ਕੀਤਾ ਗਿਆ ਸ਼ਿਫਟ

ਨਵੀਂ ਦਿੱਲੀ (ਭਾਸ਼ਾ) : ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਨੂੰ ਆਈ.ਸੀ.ਯੂ. ਤੋਂ ਹੁਣ ਨਿੱਜੀ ਕਮਰੇ ਵਿਚ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਦੀ ਸਿਹਤ ਵਿਚ ਕਾਫੀ ਸੁਧਾਰ ਹੈ। ਬੇਦੀ ਦਾ ਕੁੱਝ ਦਿਨ ਪਹਿਲਾਂ ਦਿਮਾਗ਼ ਵਿਚ ਜੰਮੇ ਖੂਨ ਦੇ ਥੱਕਿਆਂ ਨੂੰ ਹਟਾਉਣ ਲਈ ਆਪਰੇਸ਼ਨ ਕੀਤਾ ਗਿਆ ਸੀ। ਇਸ 74 ਸਾਲਾ ਦਿੱਗਜ ਸਪਿਨਰ ਨੂੰ ਸ਼ਹਿਰ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਉਨ੍ਹਾਂ ਦੇ ਕਰੀਬੀ ਸੂਤਰ ਨੇ ਕਿਹਾ, ‘ਉਨ੍ਹਾਂ ਨੂੰ ਵੀਰਵਾਰ ਨੂੰ ਨਿੱਜੀ ਕਮਰੇ ਵਿਚ ਭੇਜ ਦਿੱਤਾ ਗਿਆ। ਉਹ ਹੁਣ ਬਿਹਤਰ ਹਨ। ਡਾਕਟਰਾਂ ਕੁੱਝ ਹੋਰ ਦਿਨਾਂ ਤੱਕ ਉਨ੍ਹਾਂ ਨੂੰ ਆਪਣੀ ਨਿਗਰਾਨੀ ਵਿਚ ਰੱਖਗਣੇ।’ ਬੇਦੀ ਦੀ ਪਿਛਲੇ ਮਹੀਨੇ ਦਿਲ ਸਬੰਧੀ ਪਰੇਸ਼ਾਨੀਆਂ ਕਾਰਨ ਬਾਈਪਾਸ ਸਰਜਰੀ ਕੀਤੀ ਗਈ ਸੀ। ਇਸ ਦੇ ਬਾਅਦ ਹੁਣ ਉਨ੍ਹਾਂ ਦੇ ਦਿਮਾਗ਼ ਵਿਚ ਥੱਕਾ ਕੱਢਣ ਲਈ ਸਰਜਰੀ ਕੀਤੀ ਗਈ।
 


author

cherry

Content Editor

Related News